14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਾਤਾ ਭੱਦਰਕਾਲੀ ਮੰਦਰ ਵਿਖੇ ਮਨਾਇਆ ਚੇਤ ਦੀ ਅਸ਼ਟਮੀ ਦਾ ਮੇਲਾ

Ad Position 21
No active advertisement
ਅਜੀਤ ਡੈਸਕ 28-03-2026
ਮਾਛੀਵਾੜਾ ਸਾਹਿਬ, 27 ਮਾਰਚ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਤ ਮਹੀਨੇ ਮਾਤਾ ਦੇ ਨਰਾਤਿਆਂ ਦੇ ਸਬੰਧ ਵਿਚ ਅੱਜ ਅਸ਼ਟਮੀ ਦਾ ਤਿਉਹਾਰ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸਵੇਰੇ ਮਾਤਾ ਦੇ ਭਗਤਾਂ ਵਲੋਂ ਘਰਾਂ 'ਚ ਕੰਜਕ ਪੂਜਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸਾਦਿ ਭੇਂਟ ਕੀਤਾ | ਇਸ ਤੋਂ ਇਲਾਵਾ ਸਥਾਨਕ ਰੱਤੀਪੁਰ ਰੋਡ 'ਤੇ ਸਥਿਤ ਪੁਰਾਤਨ ਅਤੇ ਇਤਿਹਾਸਕ ਮਾਤਾ ਭੱਦਰਕਾਲੀ ਦੇ ਮੰਦਰ ਵਿਖੇ ਵੀ ਚੇਤ ਮਹੀਨੇ ਦੇ ਅਸ਼ਟਮੀ ਦਾ ਪਵਿੱਤਰ ਦਿਹਾੜਾ 'ਤੇ ਸੰਗਤਾਂ ਭਾਰੀ ਗਿਣਤੀ 'ਚ ਦਰਸ਼ਨ ਕਰਨ ਪੁੱਜੀਆਂ | ਅੱਜ ਸਵੇਰ ਤੋਂ ਹੀ ਸ਼ਰਧਾਲੂ ਮਾਤਾ ਭੱਦਰਕਾਲੀ ਦੇ ਦਰਸ਼ਨ ਕਰਨ ਲਈ ਕਤਾਰਾਂ ਵਿਚ ਲੱਗੇ ਦਿਖਾਈ ਦਿੱਤੇ, ਜਿਨ੍ਹਾਂ ਆਪਣੀਆਂ ਮਨੋ ਕਾਮਨਾਵਾਂ ਪੂਰਨ ਕੀਤੀਆਂ | ਅੱਜ ਮੰਦਿਰ 'ਚ ਸਵੇਰ ਸਮੇਂ ਜਿੱਥੇ ਹਵਨ ਯੱਗ ਕਰਵਾਏ ਗਏ ਉੱਥੇ ਪਵਿੱਤਰ ਮੂਰਤੀਆਂ ਦਾ ਇਸ਼ਨਾਨ ਕਰਵਾਉਣ ਉਪਰੰਤ ਉਨ੍ਹਾਂ ਦੀ ਪੂਜਾ ਅਰਚਨਾ ਕੀਤੀ ਗਈ | ਧਾਰਮਿਕ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਕੰਜਕ ਪੂਜਨ ਕਰ ਲੰਗਰ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਸ਼ਰਧਾਲੂ ਅÏਰਤਾਂ ਅਤੇ ਕਲਾਕਾਰਾਂ ਵੱਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਸੰਦੀਪ ਸ਼ਰਮਾ, ਸ਼ੈਂਕੀ ਸ਼ਰਮਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਜੇਤੂ ਖੰਨਾ ਦੇ ਤਨਿਸ਼ ਸ਼ਾਹੀ ਅਤੇ ਸ਼ੁੱਭਕਰਮਨ ਖੰਨਾ ਦਾ ਸਨਮਾਨ ਅਗਲੀ ਖ਼ਬਰ ਖੰਨਾ ਬਾਰ ਐਸੋਸੀਏਸ਼ਨ ਦੀ ਬਿਲਡਿੰਗ ਕਮੇਟੀ ਦੀ ਮੀਟਿੰਗ 'ਚ ਨਵੇਂ ਅਦਾਲਤੀ ਕੰਪਲੈਕਸ ਲਈ ਵੱਡੇ ਫ਼ੈਸਲੇ
Ad Position 24