14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਜੇਤੂ ਖੰਨਾ ਦੇ ਤਨਿਸ਼ ਸ਼ਾਹੀ ਅਤੇ ਸ਼ੁੱਭਕਰਮਨ ਖੰਨਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 28-03-2026
ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਸਥਾਨਕ ਕਿ੍ਸ਼ਨਾ ਨਗਰ ਦੇ ਰਹਿਣ ਵਾਲੇ ਤਨਿਸ਼ ਨੇ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ 57 ਕਿੱਲੋਗਰਾਮ ਵਿਚ ਅਤੇ ਸ਼ੁਭਕਰਮਨ ਸਿੰਘ ਨੇ 54 ਕਿੱਲੋਗਰਾਮ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਤਗਮਾ ਜਿੱਤ ਕੇ ਖੰਨਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਉਨ੍ਹਾਂ ਦੇ ਸਨਮਾਨ ਸਮਾਰੋਹ ਖੰਨਾ ਗੁਲਮੋਹਰ ਨਗਰ ਵਾਸੀ ਅਮਰਿੰਦਰ ਸਿੰਘ, ਪੂਜਾ ਸਾਹਨੇਵਾਲੀਆ, ਬਿੰਨੀ ਮਲਹੋਤਰਾ ਅਤੇ ਸੁਖਵਿੰਦਰ ਬਿੱਲਾ ਵਲੋਂ ਵਿਸ਼ੇਸ਼ ਤੌਰ 'ਤੇ ਦੋਵਾਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਅਮਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਖੇਡਾਂ ਵਿਚ ਤਾਕਤ ਦਿੰਦੀਆਂ ਹਨ ਅਤੇ ਨੌਜਵਾਨਾਂ ਦੀ ਖੇਡਾਂ ਪ੍ਰਤੀ ਦਿਲਚਸਪੀ ਵਧਦੀ ਹੈ | ਇਸ ਮੌਕੇ ਐਡਵੋਕੇਟ ਜਤਿਨ ਮਿੱਤਲ, ਵਿਸ਼ਾਲ ਮਿੱਤਲ, ਜਤਿੰਦਰ ਗੁਲਸ਼ਨ, ਨਿਪੁਣ ਮਿੱਤਲ, ਬੱਬੀ ਪੁੰਜ, ਸਚਿਨ ਸ਼ਰਮਾ, ਲਵਿਸ਼ ਵੋਹਰਾ, ਕਵੀਸ਼ ਸਿੰਗਲਾ, ਓਮ ਪ੍ਰਕਾਸ਼, ਅਸ਼ੋਕ ਨਾਰੰਗ, ਜਯੰਤ ਮਿੱਤਲ, ਹਰਵਿੰਦਰ ਸ਼ਾਹੀ, ਰਾਜੇਸ਼ ਕੁਮਾਰ ਬਿੱਟੂ, ਨਰੇਸ਼ ਨਾਥ, ਬਾਬੂ ਵਾਲੀਆ, ਹਰਸ਼ ਸ਼ਾਹੀ, ਰਾਜ ਕੁਮਾਰ ਸ਼ਾਹੀ, ਯਸ਼ਰਾਜ ਚਾਹਲ, ਹਵਾ ਸਿੰਘ, ਮਨਜੀਤ ਸਿੰਘ ਫ਼ੌਜੀ, ਸੁਖਵੀਰ ਸਿੰਘ, ਸੰਜੀਵ ਮਿੱਤਲ, ਰਾਜਿੰਦਰ ਕੁਮਾਰ, ਪੂਰਨ ਚੰਦ, ਸੁਖਜਿੰਦਰ ਸਿੰਘ, ਦਿਵਾਂਸ਼ੂ ਆਦਿ ਨੇ ਵੀ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਫ਼ੌਜ ਵਲੋਂ ਸੁੱਕੇ ਦੁੱਧ ਦੇ ਰੱਦ ਹੋਏ ਆਰਡਰ ਦੀ ਉੱਚ ਪੱਧਰੀ ਜਾਂਚ ਹੋਵੇ-ਸਾਬਕਾ ਚੇਅਰਮੈਨ ਸਹਾਰਨ ਮਾਜਰਾ ਅਗਲੀ ਖ਼ਬਰ ਮਾਤਾ ਭੱਦਰਕਾਲੀ ਮੰਦਰ ਵਿਖੇ ਮਨਾਇਆ ਚੇਤ ਦੀ ਅਸ਼ਟਮੀ ਦਾ ਮੇਲਾ
Ad Position 24