ਡੇਹਲੋਂ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਡੀ. ਐੱਸ. ਪੀ. ਗੁਰਇਕਬਾਲ ਸਿੰਘ ਸਮੇਤ ਸਮੂਹ ਪਰਿਵਾਰਕ ਮੈਂਬਰਾਂ ਨੂੰ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ (74 ਸਾਲ) ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਹਰਦੇਵ ਸਿੰਘ ਪਿਛਲੇ ਕਈ ਦਿਨਾਂ ਤੋਂ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਸਨ, ਜਿਨ੍ਹਾਂ ਕੱਲ੍ਹ ਆਖ਼ਰੀ ਸਾਹ ਲਿਆ |ਸਵਰਗੀ ਹਰਦੇਵ ਸਿੰਘ ਨੂੰ ਅੱਜ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਕੇ ਡੀ. ਐੱਸ. ਪੀ. ਗੁਰਇਕਬਾਲ ਸਿੰਘ ਨਾਲ ਦੁੱਖ ਦਾ ਇਜ਼ਹਾਰ ਕੀਤਾ | ਸਵਰਗੀ ਹਰਦੇਵ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਐਡੀਸ਼ਨਲ ਪੁਲਿਸ ਕਮਿਸ਼ਨਰ ਲੁਧਿਆਣਾ ਆਈ.ਪੀ.ਐੱਸ. ਰੁਪਿੰਦਰ ਸਿੰਘ, ਸੇਵਾ ਮੁਕਤ ਡੀ. ਆਈ. ਜੀ. ਨਰਿੰਦਰ ਭਾਰਗਵ, ਡੀ. ਸੀ. ਪੀ. ਰੂਰਲ ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਹੈੱਡਕੁਆਟਰ ਵੈਭਵ ਸਹਿਗਲ, ਏ. ਡੀ. ਸੀ. ਪੀ. ਅਪਰੇਸ਼ਨ ਰਮਨਦੀਪ ਸਿੰਘ ਭੁੱਲਰ, ਏ. ਡੀ. ਸੀ. ਪੀ-3 ਦੇਵ ਸਿੰਘ, ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ, ਡੀ. ਐੈੱਸ. ਪੀ. ਸਮਾਣਾ ਫਤਿਹ ਸਿੰਘ ਬਰਾੜ, ਡੀ. ਐੈੱਸ. ਪੀ. ਖਰੜ ਕਰਨ ਸਿੰਘ ਸੰਧੂ, ਡੀ. ਐੈੱਸ. ਪੀ. ਬਰਨਾਲਾ ਸਤਵੀਰ ਸਿੰਘ ਬੈਂਸ, ਡੀ. ਐੈੱਸ. ਪੀ. ਦਿੜਬਾ ਰੁਪਿੰਦਰ ਕੌਰ, ਡੀ. ਐੱਸ. ਪੀ. ਏ. ਜੀ. ਟੀ. ਐੱਫ ਪੰਜਾਬ ਨਿਖਿਲ ਗਰਗ, ਏ. ਸੀ. ਪੀ. ਦੱਖਣੀ ਹਰਜਿੰਦਰ ਸਿੰਘ ਗਿੱਲ, ਏ. ਸੀ. ਪੀ. ਸੈਂਟਰਲ ਅਨਿਲ ਭਨੋਟ, ਏ. ਸੀ. ਪੀ. ਰਾਜੇਸ਼ ਕੁਮਾਰ, ਡੀ. ਡੀ. ਪੀ. ਓ. ਅਮਰਿੰਦਰਪਾਲ ਸਿੰਘ ਚੌਹਾਨ, ਬੀ. ਡੀ. ਪੀ. ਓ. ਮੋਹਾਲੀ ਧਨਵੰਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ, ਸੀਨੀਅਰ ਕਾਂਗਰਸ ਆਗੂ ਪਰਮਜੀਤ ਸਿੰਘ ਘਵੱਦੀ, ਸੀਨੀ. ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਹਲਕਾ ਅਮਰਗੜ੍ਹ, ਸੈਂਟਰਲ ਬੈਂਕ ਲੁਧਿਆਣਾ ਵਾਈਸ ਚੇਅਰਮੈਨ ਪਰਮਜੀਤ ਸਿੰਘ ਨੀਟੂ ਸਰੀਂਹ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਸੇਵਾ ਮੁਕਤ ਡੀ. ਐੈੱਸ. ਪੀ. ਰਤਨ ਸਿੰਘ ਬਰਾੜ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਸੇਵਾ ਮੁਕਤ ਐਕਸੀਅਨ ਸਤਜੀਤ ਸਿੰਘ, ਐੱਸ. ਡੀ. ਓ. ਨਿਤਿਸ਼ ਮਲਹੋਤਰਾ, ਸੈਕਟਰੀ ਨਰਿੰਦਰਜੀਤ ਸਿੰਘ, ਸੈਕਟਰੀ ਸੁਖਦੇਵ ਸਿੰਘ, ਗਗਨਦੀਪ ਸਿੰਘ ਅਹਿਮਦਗੜ੍ਹ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀਆਂ, ਸੈਕਟਰੀ ਮਨਪ੍ਰੀਤ ਸਿੰਘ, ਸੈਕਟਰੀ ਗੁਰਿੰਦਰਪਾਲ ਸਿੰਘ, ਮਾਨਇੰਦਰ ਸਿੰਘ ਚੀਨਾ, ਸੇਵਾ ਮੁਕਤ ਸੈਕਟਰੀ ਹਰਦੀਪ ਸਿੰਘ ਦੁੱਗਰੀ ਸਮੇਤ ਵੱਖ-ਵੱਖ ਆਗੂ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ | ਡੀ. ਐੱਸ. ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪਿਤਾ ਸਵਰਗੀ ਹਰਦੇਵ ਸਿੰਘ ਨਮਿਤ ਅੰਤਿਮ ਅਰਦਾਸ 12 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ |