13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਤ ਭਵਨ ਕੁਟੀਆ 'ਚ ਚਾਰ ਰੋਜ਼ਾ ਧਾਰਮਿਕ ਸਮਾਗਮ ਸੰਪੰਨ ਆਪਣਾ ਮੁਕਾਬਲਾ ਆਪਣੇ ਨਾਲ ਕਰੋ- ਸੰਤ ਢੱਡਰੀਆਂ ਵਾਲੇ

Ad Position 21
No active advertisement
ਅਜੀਤ ਡੈਸਕ 04-04-2026
ਮਲੌਦ, 3 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਸੰਤ ਭਵਨ ਕੁਟੀਆ ਬੇਰ ਖੁਰਦ ਵਿਖੇ ਬਾਬਾ ਹਰੀ ਸਿੰਘ ਟਰੱਸਟ ਵਲੋਂ ਬਾਬਾ ਉਕਾਰ ਸਿੰਘ ਦੀ ਦੇਖ ਰੇਖ ਹੇਠ ਚਾਰ ਰੋਜਾ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ੋ੍ਰਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ, ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਅਤੇ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾਂ ਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਏ ਸਮਾਗਮ ਵਿੱਚ ਵੱਖ ਵੱਖ ਮਹਾਪੁਰਖਾਂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਰਾਹੀ ਹਾਜ਼ਰੀ ਭਰੀ | ਆਖ਼ਰੀ ਦਿਨ ਸਿੱਖ ਕੌਮ ਦੇ ਪ੍ਰਚਾਰਕ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਿੱਥੇ ਭਗਤ ਧੰਨਾ ਜੀ ਅਤੇ ਮਹਾਪੁਰਖਾਂ ਦੇ ਜੀਵਨ ਸਬੰਧੀ ਵਿਚਾਰ ਰੱਖੇ, ਉੱਥੇ ਉਨ੍ਹਾਂ ਸੰਗਤਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਪ ਦੀ ਪੜਚੋਲ ਕਰਕੇ ਵਰਤਮਾਨ ਦੀ ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੋ ਚੀਜ਼ ਤੁਹਾਡੀ ਹੈ, ਉਸ ਵਿਚ ਹੀ ਖ਼ੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਕਰਨੀ ਚਾਹੀਦੀ ਹੈ | ਆਪਣਾ ਮੁਕਾਬਲਾ ਖ਼ੁਦ ਆਪਣੇ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਦੂਸਰਿਆਂ ਨਾਲ ਮੁਕਾਬਲਾ ਕਰਨ ਤੇ ਹਮੇਸ਼ਾ ਮਨ ਅਸ਼ਾਂਤ ਹੁੰਦਾ ਹੈ ਅਤੇ ਅਸ਼ਾਂਤ ਮਨ ਕਦੇ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ | ਉਨ੍ਹਾਂ ਕਿਹਾ ਕਿ ਜਿਵੇਂ ਇਕ ਬੀਜ ਨੂੰ ਦਰੱਖਤ ਬਣਨ ਲਈ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ, ਇਸੇ ਤਰਾਂ ਅਸੀ ਆਪਣੀ ਮੈਂ ਨੂੰ ਮਿਟਾਕੇ ਅਤੇ ਗੁਣਾਂ ਦੀ ਸਾਂਝ ਕਰਕੇ ਮਨ ਨੂੰ ਨੀਵਾਂ ਰੱਖੀਏ ਤਾਂ ਮੱਤ ਆਪਣੇ ਆਪ ਉੱਚੀ ਹੋ ਜਾਂਦੀ ਹੈ | ਗੁਰਬਾਣੀ ਦੇ ਅਨੇਕਾ ਪ੍ਰਮਾਣਾਂ ਨਾਲ ਉਨ੍ਹਾਂ ਵੱਡੀ ਗਿਣਤੀ ਵਿੱਚ ਹਾਜਿਰ ਸੰਗਤਾਂ ਨੂੰ ਮੰਤਰ ਮੁਗਧ ਕਰੀ ਰੱਖਿਆ | ਇਸ ਸਮੇਂ ਉਨ੍ਹਾਂ ਬਾਬਾ ਉਂਕਾਰ ਸਿੰਘ ਦੀ ਸਾਦਗੀ ਅਤੇ ਪ੍ਰੇਮ ਭਾਵਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਖੇਤਰ ਚ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਤ ਬਾਬਾ ਹਰੀ ਸਿੰਘ ਰੰਧਾਵਾ, ਬਾਬਾ ਸਵਰਨ ਸਿੰਘ ਮਲਕਪੁਰ, ਬਾਬਾ ਹਰਵਿੰਦਰ ਸਿੰਘ ਸੰਕਰ ਵਾਲੇ, ਬਾਬਾ ਜੈਦੀਪ ਸਿੰਘ ਲੋਪੋ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਮਹੰਤ ਕੇਸਰ ਦਾਸ, ਭਾਈ ਅਮਰੀਕ ਸਿੰਘ, ਬਾਬਾ ਬਲਵਿੰਦਰ ਸਿੰਘ ਮਦਨੀਪੁਰ, ਬਾਬਾ ਸੰਤੋਖ ਸਿੰਘ ਮਲੇਰਕੋਟਲਾ, ਸੰਤ ਅਮਰਜੀਤ ਸਿੰਘ ਜੈਨਪੁਰ, ਜਥੇਦਾਰ ਬਲਵੰਤ ਸਿੰਘ ਕਿਸਨਪੁਰਾ, ਨਿਹੰਗ ਰਾਜਾ ਰਾਜ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਬੀਬੀ ਰਮਨਜੀਤ ਕੌਰ ਗਿਆਸਪੁਰਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਠੇਕੇਦਾਰ ਅਮਰੀਕ ਸਿੰਘ, ਐਸ. ਡੀ. ਓ. ਕੇਸਰ ਸਿੰਘ, ਕੰਨਗੋ ਰਾਜਬੀਰ ਸਿੰਘ, ਵਸੀਕਾ ਨਵੀਸ ਕਮਲਜੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸੋਮਲ ਆਦਿ ਨੇ ਵੀ ਹਾਜਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਕੁਲਾਰ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਪਹੁੰਚੇ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ
Ad Position 24