ਬੀਜਾ, 3 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਪਾਠ ਜੀ ਦੇ ਪਾਠ ਕੀਤੇ ਗਏ, ਜਿਸ ਦੌਰਾਨ ਸਕੂਲ ਪਰਿਵਾਰ ਨੇ ਗੁਰਬਾਣੀ ਦਾ ਸਰਵਣ ਕਰਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਕੂਲ ਦੀ ਪਰੰਪਰਾ ਅਨੁਸਾਰ ਹਰ ਸਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਆਧਿਆਤਮਿਕ ਮਾਹੌਲ ਅਤੇ ਕਿ੍ਤਜਤਾ ਨਾਲ ਕੀਤੀ ਜਾਂਦੀ ਹੈ | ਇਲਾਕੇ ਦਾ ਪਹਿਲਾ ਆਈ. ਸੀ. ਐੱਸ. ਈ. ਸੰਬੰਧਤ ਸਕੂਲ ਹੋਣ ਦੇ ਨਾਤੇ ਕੁਲਾਰ ਪਬਲਿਕ ਸਕੂਲ ਖੰਨਾ ਹੁਣ ਆਪਣੇ ਪੰਜਵੇਂ ਸਫਲ ਸਾਲ | ਵਿੱਚ ਦਾਖਲ ਹੋ ਰਿਹਾ ਹੈ ਅਤੇ ਗੁਣਵੱਤਾਪੂਰਨ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ | ਇਸ ਮੌਕੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ ਬੈਨੀਪਾਲ ਅਤੇ ਸਕੂਲ ਦੇ ਪਿੰ੍ਰਸੀਪਲ ਨੇ ਹਾਜ਼ਰੀ ਭਰੀ |