18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗੁਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 09-04-2026
ਮਾਛੀਵਾੜਾ ਸਾਹਿਬ, 8 ਅਪ੍ਰੈਲ (ਮਨੋਜ ਕੁਮਾਰ)-ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਗੁਰੋਂ ਵਾਸੀ ਰਾਣਵਾਂ ਨੂੰ ਕਾਂਗਰਸ ਹਾਈਕਮਾਂਡ ਨੇ ਨਵੀਂ ਜ਼ਿੰਮੇਵਾਰੀ ਦਿੰਦਿਆਂ ਪਾਰਟੀ ਦੇ ਪੁਲਿਸ ਜ਼ਿਲ੍ਹਾ ਖੰਨਾ ਸਾ. ਸਕੱਤਰ ਨਿਯੁਕਤ ਕੀਤਾ ਹੈ | ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਸਤਖਤ ਹੇਠ ਜਾਰੀ ਪੱਤਰ ਵਿਚ ਇਸ ਨਿਯੁਕਤੀ ਦੇ ਨਾਲ-ਨਾਲ ਇਸ ਜ਼ਿਲੇ੍ਹ ਵਿਚ 50 ਹੋਰ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਹਨ | ਜਦੋਂ ਕਿ ਪੁਲਿਸ ਜ਼ਿਲ੍ਹਾ ਖੰਨਾ ਦੀ ਇਸ ਕਾਂਗਰਸ ਟੀਮ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਹਨ | ਪਾਰਟੀ ਵਲੋਂ ਇਨ੍ਹਾਂ ਨਿਯੁਕਤੀਆਂ ਵਿਚ ਜਿੱਥੇ ਕੁੱਝ ਪੁਰਾਣੇ ਸਾਥੀ ਸ਼ਾਮਿਲ ਹਨ, ਉੱਥੇ ਨਾਲ ਹੀ ਬਹੁਤੇ ਨਵੇਂ ਮਿਹਨਤੀ ਆਗੂਆਂ ਨੂੰ ਜਗਾ ਦਿੱਤੀ ਗਈ ਹੈ | ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਇਸ ਜੁਝਾਰੂ ਟੀਮ ਦੇ ਗਠਨ ਨਾਲ ਕਾਂਗਰਸ ਪਾਰਟੀ ਦਾ ਢਾਂਚਾ ਪਹਿਲਾ ਨਾਲੋਂ ਵੀ ਹੋਰ ਜ਼ਿਆਦਾ ਮਜ਼ਬੂਤੀ ਨਾਲ ਨਿੱਤਰੇਗਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਅਹੁਦੇਦਾਰਾਂ ਦੀ ਨਿਯੁਕਤੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੀ ਅੰਜਲੀ ਨੇ ਐੱਮ.ਏ. ਇਤਿਹਾਸ 'ਚ ਯੂਨੀਵਰਸਿਟੀ ਟਾਪ ਕੀਤਾ <br/>
Ad Position 24