18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਾਂਗਰਸ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਅਹੁਦੇਦਾਰਾਂ ਦੀ ਨਿਯੁਕਤੀ

Ad Position 21
No active advertisement
ਅਜੀਤ ਡੈਸਕ 09-04-2026

-ਕਸਤੂਰੀ ਲਾਲ ਮਿੰਟੂ ਤੇ ਕੁੰਦਰਾ ਉਪ ਪ੍ਰਧਾਨ ਅਤੇ ਮੱਕੜ ਤੇ ਪਿ੍ਥੀਪੁਰ ਜਨਰਲ ਸਕੱਤਰ ਨਿਯੁਕਤ
ਮਾਛੀਵਾੜਾ ਸਾਹਿਬ, 8 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲਾ ਕਾਂਗਰਸ ਕਮੇਟੀ ਖੰਨਾ ਵਿਚ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ | ਕਾਂਗਰਸ ਹਾਈਕਮਾਂਡ ਵਲੋਂ ਜਾਰੀ ਸੂਚੀ ਅਨੁਸਾਰ ਕਸਤੂਰੀ ਲਾਲ ਮਿੰਟੂ ਨੂੰ ਜ਼ਿਲਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਕਸਤੂਰੀ ਲਾਲ ਮਿੰਟੂ ਇਸ ਤੋਂ ਪਹਿਲਾਂ ਹਲਕਾ ਸਾਹਨੇਵਾਲ ਤੇ ਬੱਸੀ ਪਠਾਣਾ ਦੇ ਕੋਆਰਡੀਨੇਟਰ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਜ਼ਦੀਕੀਆਂ 'ਚੋਂ ਕਸਤੂਰੀ ਲਾਲ ਮਿੰਟੂ ਨੂੰ ਇੱਕ ਹੋਰ ਅਹੁਦਾ ਮਿਲਣ ਨਾਲ ਉਨਾਂ ਦਾ ਸਿਆਸੀ ਕੱਦ ਹੋਰ ਵਧਿਆ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ ਨੂੰ ਵੀ ਜ਼ਿਲਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਬੈਂਕ ਮੁਲਾਜ਼ਮ ਯੂਨੀਅਨ ਦੇ ਆਗੂ ਰਹੇ ਤੇ ਸੀਨੀਅਰ ਕਾਂਗਰਸੀ ਆਗੂ ਜੇ.ਪੀ. ਸਿੰਘ ਮੱਕੜ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿ੍ਥੀਪੁਰ ਨੂੰ ਸੰਗਠਨ ਸਿਰਜਣ ਅਭਿਆਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਉਹ ਜ਼ਿਲਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਹੁਦੇ 'ਤੇ ਵੀ ਬਿਰਾਜਮਾਨ ਹਨ | ਨਿਯੁਕਤੀਆਂ ਮਿਲਣ 'ਤੇ ਉਕਤ ਕਾਂਗਰਸੀ ਆਗੂਆਂ ਨੇ ਹਾਈਕਮਾਂਡ ਅਤੇ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ 2395 ਕੁਇੰਟਲ ਕਣਕ ਪੁੱਜੀ ਅਗਲੀ ਖ਼ਬਰ ਗੁਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਬਣੇ
Ad Position 24