ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਿਖੇ 'ਵਿਸ਼ਵ ਸਿਹਤ ਦਿਵਸ' ਮਨਾਇਆ
ਅਜੀਤ ਡੈਸਕ
10-04-2026
ਜੋਧਾਂ, 9 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਿਖੇ 'ਵਿਸ਼ਵ ਸਿਹਤ ਦਿਵਸ' ਮਨਾਇਆ ਗਿਆ¢ ਇਸ ਮੌਕੇ ਕਰਵਾਏ ਸਮਾਗਮ ਦੀ ਸ਼ੁਰੂਆਤ ਡਾ ਸਰਬਜੀਤ ਸਿੰਘ ਨੇ ਸ਼ਮਾ ਰੌਸ਼ਨ ਕਰ ਕੇ ਕੀਤੀ¢ ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਸਾਲ 7 ਅਪ੍ਰੈਲ ਨੂੰ 'ਵਿਸ਼ਵ ਸਿਹਤ ਦਿਵਸ' ਮਨਾਇਆ ਜਾਂਦਾ ਹੈ¢ ਇਹ ਦਿਨ ਸਿਰਫ਼ ਡਾਕਟਰਾਂ ਜਾਂ ਸਿਹਤ ਕਰਮਚਾਰੀਆਂ ਲਈ ਸਗੋਂ ਸਾਡੇ ਸਾਰਿਆਂ ਲਈ ਇੱਕ ਖ਼ਾਸ ਸੰਦੇਸ਼ ਲੈ ਕੇ ਆਉਂਦਾ ਹੈ¢ ਸਿਹਤ ਸਭ ਤੋਂ ਵੱਡੀ ਸੰਪਤੀ ਹੈ ਸਿਹਤ ਹੀ ਦੌਲਤ ਹੈ ¢ ਅੱਜ ਕੱਲ੍ਹ ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਗੈਰ ਸਿਹਤਮੰਦ ਜੀਵਨ ਸ਼ੈਲੀ ਦੇ ਕਾਰਨ ਲੋਕ ਛੋਟੀ ਉਮਰ ਵਿਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ¢ ਅਜਿਹੀ ਸਥਿਤੀ ਵਿਚ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ¢ ਚੰਗੀ ਸਿਹਤ ਦਾ ਮੂਲ ਅਧਾਰ ਸਾਡੀ ਚੰਗੀ ਖ਼ੁਰਾਕ ਹੈ ¢ ਅਸੀਂ ਸਾਰਿਆਂ ਨੇ ਸੰਤੁਲਿਤ ਭੋਜਨ ਬਾਰੇ ਪੜਿਆ ਜ਼ਰੂਰ ਹੈ, ਪਰ ਬਹੁਤੇ ਲੋਕ ਚੰਗਾ ਸਾਫ਼ ਤੇ ਸੰਤੁਲਿਤ ਭੋਜਨ ਲੈਂਦੇ ਹੀ ਨਹੀਂ¢ ਇਸ ਮੌਕੇ ਡਾ. ਸਵੀਟ ਕੌਰ ਨੇ ਦੱਸਿਆ ਕਿ ਸਾਨੂੰ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬਾਜ਼ਾਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਯੋਗਾ ਅਤੇ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ¢ਇਸ ਮੌਕੇ ਪਿ੍ੰਸੀਪਲ ਸਾਦਿਕ ਅਲੀ ਨੇ ਵੀ ਸਿਹਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ¢ ਇਸ ਮੌਕੇ ਵਿਦਿਆਰਥੀਆਂ ਵਲੋਂ ਸਿਹਤ ਵਿਸ਼ਵ ਦਿਵਸ ਦੇ ਪੋਸਟਰ ਅਤੇ ਰੰਗੋਲੀ ਬਣਾਈ ਗਈ ਅਤੇ ਵਿਦਿਆਰਥੀਆਂ ਵਲੋਂ ਸਿਹਤ ਦਿਵਸ ਉੱਤੇ ਨਾਟਕ ਪੇਸ਼ ਕੀਤਾ ਗਿਆ ਕਿ ਕਿਵੇਂ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਦੇ ਹੋ¢ ਇਸ ਮੌਕੇ ਮਨਦੀਪ ਕੌਰ, ਪਵਨਵੀਰ ਕੌਰ, ਸੁਰਿੰਦਰ ਕੌਰ, ਸਤਿੰਦਰ ਕੌਰ, ਕਮਲਦੀਪ ਕੌਰ, ਨੀਕਿਤਾ ਸ਼ਰਮਾ, ਰੋਬਿਨਪ੍ਰੀਤ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਸ਼ਾਹ ਮੁਸਕਾਨ, ਕਿਰਨਦੀਪ ਕੌਰ, ਜਸ਼ਨਦੀਪ ਕੌਰ, ਹਰਸ਼ਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਮਸਰੂਰ ਅਹਿਮਦ ਦਾਰ ਆਦਿ ਹਾਜ਼ਰ ਸਨ¢