28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 'ਆਪ' ਸਰਕਾਰ ਵਚਨਬੱਧ – ਵਿਧਾਇਕ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 10-04-2026
ਰਾੜਾ ਸਾਹਿਬ, 9 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਅੱਜ ਪਿੰਡ ਕਟਾਹਰੀ ਗ੍ਰਾਮ ਪੰਚਾਇਤ ਨੂੰ ਨਗਰ ਨਿਵਾਸੀਆਂ ਦੀ ਸਹੂਲਤ ਲਈ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਾਣੀ ਵਾਲਾ ਟੈਂਕਰ ਫਾਇਰ ਸਿਸਟਮ ਸਮੇਤ ਮੁਹੱਈਆ ਕਰਵਾਇਆ ਗਿਆ | ਵਿਧਾਇਕ ਗਿਆਸਪੁਰਾ ਨੇ ਸਰਪੰਚ ਮਨਦੀਪ ਸਿੰਘ ਪੰਨੂੰ ਸਮੇਤ ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਉਨਾਂ ਕਿਹਾ ਕਿ ਪਾਣੀ ਵਾਲੇ ਟੈਂਕਰਾਂ ਦੀ ਪਿੰਡਾਂ ਨੂੰ ਬਹੁਤ ਜ਼ਰੂਰਤ ਸੀ ਅਤੇ ਵਾਰ ਵਾਰ ਗ੍ਰਾਮ ਪੰਚਾਇਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ | ਇਸ ਸਮੇਂ ਪੰਚਾਇਤ ਜੇ. ਈ. ਪਵਨਦੀਪ ਸਿੰਘ, ਪੰਚਾਇਤ ਸਕੱਤਰ ਨਿਤਨ, ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਆਦਿ ਵੀ ਸਨ | ਸਰਪੰਚ ਮਨਦੀਪ ਸਿੰਘ ਪੰਨੂੰ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨਾਂ ਦੇ ਪਿੰਡ ਨੂੰ ਪਾਣੀ ਵਾਲੇ ਟੈਂਕਰ ਅਤੇ ਫਾਇਰ ਸਿਸਟਮ ਦੀ ਸਹੂਲਤ ਮੁਹੱਈਆ ਕਰਵਾਉਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਗਿਆਸਪੁਰਾ ਦਾ ਧੰਨਵਾਦ ਕੀਤਾ | ਪਿੰਡ ਨੂੰ ਪਾਣੀ ਵਾਲਾ ਟੈਂਕਰ ਤੇ ਫਾਇਰ ਸਿਸਟਮ ਮਿਲਣ 'ਤੇ ਗੁ. ਈਸਰਸਰ ਸਾਹਿਬ ਵਿਖੇ ਲੱਡੂ ਵੰਡੇ ਗਏ | ਇਸ ਮੌਕੇ ਰਾਮਦਿਆਲ ਸਿੰਘ ਪੰਚ, ਜਗਜੀਵਨ ਸਿੰਘ ਪੰਚ, ਹਰਜੰਾਗ ਸਿੰਘ ਪੰਚ, ਬਾਬਾ ਭੁਪਿੰਦਰ ਸਿੰਘ ਪੰਚ, ਨਗਿੰਦਰ ਸਿੰਘ ਬਿੱਲੂ ਪੰਚ, ਬਲਵੀਰ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ ਪੰਨੂੰ, ਕਮਿੱਕਰ ਸਿੰਘ ਕਾਲਾ, ਕਰਨਵੀਰ ਸਿੰਘ ਪੰਨੂੰ, ਦਲਵੀਰ ਸਿੰਘ ਪੰਨੂੰ, ਜਗਪਾਲ ਸਿੰਘ ਪਾਲੀ, ਸਤਨਾਮ ਸਿੰਘ ਗਾਗੂ, ਡਾ. ਰਿੰਾਕੂ, ਸਤਵੀਰ ਸਿੰਘ ਘੋਲੀ, ਸਾਬਕਾ ਸਰਪੰਚ ਬੇਅੰਤ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਸੈਕਟਰੀ ਜਗਦੇਵ ਸਿੰਘ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਐਡ. ਰਾਜੀਵ ਰਾਏ ਮਹਿਤਾ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਦੇ ਦੋਬਾਰਾ ਪ੍ਰਧਾਨ ਬਣੇ
Ad Position 24