ਰਾੜਾ ਸਾਹਿਬ, 9 ਅਪ੍ਰੈਲ ( ਸੁਖਵੀਰ ਸਿੰਘ ਚਣਕੋਈਆਂ)-ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਿੰਡ ਘੁਡਾਣੀ ਕਲਾਂ ਵਿਖੇ ਆਮਦ ਨੂੰ ਸਮਰਪਿਤ ਗੁ. ਸ਼੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ (ਲੈਂਨਜ ਵਾਲਾ) ਸੈਕਟਰੀ ਸਵਰਨਜੀਤ ਸਿੰਘ ਤੇ ਅਰਸ਼ਦੀਪ ਸਿੰਘ (ਸਮੂਹ ਬੋਪਾਰਾਏ ਪਰਿਵਾਰ) ਵੱਲੋਂ ਲਗਵਾਇਆ ਗਿਆ | ਜਿਸ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿ. ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ. ਮਿਸਬਾਹ, ਪਲਕ, ਅੰਾਜਲੀ, ਗੁਰਜੋਤ ਸਿੰਘ, ਜਸ਼ਲੀਨ ਕੌਰ, ਅਵਤਾਰ ਸਿੰਘ ਆਦਿ ਵੱਲੋਂ ਕੈਂਪ ਵਿੱਚ ਪਹੰੁਚੇ ਕਰੀਬ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿਚੋਂ 42 ਮਰੀਜ਼ਾਂ ਨੂੰ ਅੱਖਾਂ ਦੇ ਅਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਨੂੰ ਲੁਧਿਆਣਾ ਸਥਿਤ ਹਸਪਤਾਲ ਲਈ ਮੁਫ਼ਤ ਲੈਂਨਜ ਪਾਉਣ ਲਈ ਲਿਜਾਇਆ ਗਿਆ | ਸੈਕਟਰੀ ਸਵਰਨਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਚੌਥਾ ਕੈਂਪ ਲਗਾਇਆ ਗਿਆ ਹੈ ਅਤੇ ਅਜਿਹੇ ਲੋਕ ਭਲਾਈ ਦੇ ਕੰਮ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਜਾਰੀ ਰਹਿਣਗੇ | ਇਸ ਮੌਕੇ ਛੱਜਵੀਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ , ਕੁਲਵੀਰ ਸਿੰਘ, ਗੋਰਾ ਸਿੰਘ, ਕਾਮਾ, ਸਵਰਨਜੀਤ ਸਿੰਘ, ਜਤਿੰਦਰਪਾਲ ਸਿੰਘ, ਛਿੰਦੀ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ, ਮਲਕੀਤ ਸਿੰਘ, ਸ਼ਪਿੰਦਰ ਸਿੰਘ, ਤਰਨਜੀਤ ਸਿੰਘ, ਮੰਚ ਸੰਚਾਲਕ ਬੰਤ ਸਿੰਘ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੱਖਾਂ ਦੀ ਜਾਂਚ ਕਰਵਾਉਣ ਆਏ ਲੋਕ ਸਨ |