14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੋਰਾਹਾ ਸ਼ਹਿਰ 'ਚ ਟਕਸਾਲੀ ਅਕਾਲੀ ਆਗੂ ਦਰਜਨ ਪਰਿਵਾਰਾਂ ਸਮੇਤ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-04-2026
ਦੋਰਾਹਾ, 10 ਅਪ੍ਰੈਲ (ਮਨਜੀਤ ਸਿੰਘ ਗਿੱਲ)- ਦੋਰਾਹਾ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਦੋਂ ਝਟਕਾ ਲੱਗਾ, ਜਦੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਬੀਰ ਸਿੰਘ ਲੱਖਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦੋਰਾਹਾ ਤੋਂ ਦੋ ਵਾਰ ਨਗਰ ਕੌਂਸਲ ਚੋਣ ਲੜਨ ਵਾਲੇ ਜਥੇਦਾਰ ਗੁਰਪ੍ਰੀਤ ਸਿੰਘ ਮਕਸੂਦੜਾ ਆਪਣੇ ਦੋ ਦਰਜਨ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ | ਜਥੇਦਾਰ ਮਕਸੂਦੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੋਰਾਹਾ ਤੋਂ ਪਾਰਟੀ ਟਿਕਟ ਤੇ ਦੋ ਵਾਰ ਨਗਰ ਕੌਂਸਲ ਦੀ ਚੋਣ ਵੀ ਲੜੀ | ਇਸ ਸਬੰਧੀ ਜੈਪੁਰਾ ਰੋਡ ਤੇ ਹੋਏ ਸਮਾਗਮ ਵਿੱਚ ਬੋਲਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਰਾਸ਼ਟਰੀ ਵਿਚਾਰਧਾਰਾ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਸਮਰੱਥਾ ਸ਼ਕਤੀ ਹਰ ਇੱਕ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨ ਵਾਲੀ ਪਾਰਟੀ ਹੈ | ਉਨ੍ਹਾਂ ਇਸ ਮੌਕੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਮਕਸੂਦੜਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਅਤੇ ਉਨ੍ਹਾਂ ਦਾ ਤਜਰਬਾ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਲਈ ਸਹਾਈ ਹੋਵੇਗਾ ਤੇ ਪਾਰਟੀ ਜਿੱਤ ਦਰਜ ਕਰਨ ਦਾ ਇਤਿਹਾਸ ਰਚੇਗੀ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵਿਰੋਧੀ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਪਲੇਟਫ਼ਾਰਮ ਤੇ ਕਿਸੇ ਵੀ ਵਰਕਰ ਦਾ ਕੋਈ ਭਵਿੱਖ ਨਹੀਂ ਅਤੇ ਇਹ ਗੱਲ ਕੰਧ ਤੇ ਲਿਖੀ ਸਾਫ਼ ਹੈ ਕਿ ਭਵਿੱਖ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਲੋਕਾਂ ਦੀ ਸੇਵਾ ਕਾਂਗਰਸ ਪਾਰਟੀ ਇਮਾਨਦਾਰੀ ਨਾਲ ਕਰੇਗੀ | ਉਨ੍ਹਾਂ ਸੱਦਾ ਦਿੱਤਾ ਕਿ ਦੂਜੀਆਂ ਪਾਰਟੀਆਂ ਵਿੱਚ ਸਮਾਂ ਖ਼ਰਾਬ ਕਰਨ ਦਾ ਕੋਈ ਫ਼ਾਇਦਾ ਨਹੀਂ ਇਸ ਲਈ ਸਾਰੇ ਸੰਜੀਦਾ ਲੋਕ ਕਾਂਗਰਸ ਪਾਰਟੀ ਵਿੱਚ ਇਕੱਠੇ ਹੋਣ ਤਾਂ ਜੋ ਦੋਰਾਹਾ ਸ਼ਹਿਰ ਦੇ ਵਿਕਾਸ ਦੀ ਇਬਾਰਤ ਲਿਖੀ ਜਾਵੇ | ਇਸ ਮੌਕੇ ਉਨ੍ਹਾਂ ਗੁਰਪ੍ਰੀਤ ਸਿੰਘ ਨੂੰ ਸਨਮਾਨ ਭੇਟ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਸੀਨੀਅਰ ਆਗੂ ਅਤੇ ਕੋਆਰਡੀਨੇਟਰ ਬੰਤ ਸਿੰਘ ਦੋਬੁਰਜੀ ਨੇ ਇਸ ਮੌਕੇ ਕਿਹਾ ਕਿ ਗੁਰਪ੍ਰੀਤ ਸਿੰਘ ਮਕਸੂਦੜਾ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਦੋ ਵਾਰਡਾਂ ਵਿੱਚ ਫਾਇਦਾ ਮਿਲੇਗਾ ਅਤੇ ਪਾਰਟੀ ਦੇ ਦੋ ਵਾਰਡਾਂ ਦੇ ਉਮੀਦਵਾਰਾਂ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਇੱਕ ਸਿਆਣੇ ਤੇ ਸੰਜੀਦਾ ਆਗੂ ਹਨ | ਇਸ ਮੌਕੇ ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ ਦੋਰਾਹਾ, ਰਾਮ ਪ੍ਰਕਾਸ਼ ਸਿੰਘ ਪੱਪੂ ਪ੍ਰਧਾਨ ਐਸ. ਸੀ ਵਿੰਗ ਪਾਇਲ, ਅਵਤਾਰ ਸਿੰਘ ਗੁਰਥਲੀ ਪ੍ਰਧਾਨ ਬੀ. ਸੀ ਵਿੰਗ, ਮਲਕੀਤ ਸਿੰਘ ਗੋਗਾ ਪ੍ਰਧਾਨ ਨਗਰ ਕੌਂਸਲ, ਸਤਨਾਮ ਸਿੰਘ ਸੋਨੀ ਰੋਹਣੋ ਸਾਬਕਾ ਚੇਅਰਮੈਨ , ਵਨੀਤ ਆਸਟ ਪ੍ਰਧਾਨ ਸ਼ਹਿਰੀ ਕਾਂਗਰਸ, ਨਵਜੀਤ ਸਿੰਘ ਨੈਬਾ, ਮਲਵਿੰਦਰ ਸਿੰਘ ਸਾਬਕਾ ਪ੍ਰਧਾਨ, ਇੰਸਪੈਕਟਰ ਨਛੱਤਰ ਸਿੰਘ, ਡਾਕਟਰ ਰਣਜੀਤ ਸਿੰਘ ਮਕਸੂਦੜਾ, ਮਨਦੀਪ ਸਿੰਘ ਮਾਂਗਟ, ਮਲਕੀਤ ਸਿੰਘ ਜੈਪੁਰਾ, ਮਾਨ ਦੋਰਾਹਾ, ਪਾਗਲੀ ਦੋਰਾਹਾ, ਮਾ. ਨਾਜਰ ਸਿੰਘ, ਮਾਰਚ ਤੇਜਾ ਸਿੰਘ, ਡਾ. ਟਹਿਲ ਸਿੰਘ, ਜਰਨੈਲ ਸਿੰਘ ਪਟਵਾਰੀ ਮਕਸੂਦੜਾ, ਮਿ ਗੁਰਮੀਤ ਸਿੰਘ, ਮਲਕੀਤ ਸਿੰਘ ਫੌਜੀ, ਦਲਜੀਤ ਸਿੰਘ ਫ਼ੌਜੀ ਸੀਲੋ, ਰੌਕੀ ਮਕਸੂਦੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਡੇ ਪੱਧਰ 'ਤੇ ਅਧਿਆਪਕਾਂ ਦੀਆਂ ਡਿਊਟੀਆਂ ਜਨਗਣਨਾ ਵਿਚ ਲਗਾਏ ਜਾਣ ਕਾਰਨ ਸਕੂਲ ਸਿੱਖਿਆ ਪ੍ਰਣਾਲੀ ਹੋਵੇਗੀ ਬੁਰੀ ਤਰ੍ਹਾ... ਅਗਲੀ ਖ਼ਬਰ ਕੁਹਾੜਾ ਪਿੰਡ 'ਚ ਸਮੱਸਿਆ ਬਣੀਆਂ ਨੀਵੀਂਆਂ ਲਟਕਦੀਆਂ ਤਾਰਾਂ-ਕੰਬਾਈਨਾਂ ਦੀ ਆਵਾਜਾਈ ਬਣੀ ਮੁਸ਼ਕਿਲ
Ad Position 24