03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰਾਧਾ ਵਾਟਿਕਾ ਸਕੂਲ ਦਸਵੀਂ ਦਾ ਨਤੀਜਾ ਸ਼ਤ-ਪ੍ਰਤੀਸ਼ਤ ਰਿਹਾ ਗੁਰਲੀਨ ਕੌਰ ਪਹਿਲੇ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੀ ਪ੍ਰਸਿੱਧ ਸੰਸਥਾ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ, ਖੰਨਾ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਤ-ਪ੍ਰਤੀਸ਼ਤ ਰਿਹਾ | ਜਿਸ ਵਿੱਚ ਗੁਰਲੀਨ ਕੌਰ ਨੇ 95.2%, ਕੱਪਿਸ ਕਪੂਰ ਨੇ 95%, ਅਸ਼ਵਿਕਾ ਪਰਾਸ਼ਰ ਨੇ 92.6%, ਚੰਨਪ੍ਰੀਤ ਕੌਰ ਨੇ 91.2%, ਮਿਸ਼ਿਕਾ ਅਤੇ ਸਾਹਿਬਜੋਤ ਸਿੰਘ ਨੇ 89.4% ਅਤੇ ਜਸਨੂਰ ਕੌਰ ਨੇ 89% ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਮ ਨੂੰ ਚਾਰ ਚੰਦ ਲਗਾ ਦਿੱਤੇ | ਵਿਦਿਆਰਥੀਆਂ ਨੇ ਇਨਫਰਮੇਸ਼ਨ ਟੈਕਨੌਲੋਜੀ ਵਿੱਚ 99, ਸਾਇੰਸ ਵਿੱਚ 98, ਪੰਜਾਬੀ ਅਤੇ ਗਣਿਤ ਵਿੱਚ 97, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿੱਚ 96 ਅਤੇ ਹਿੰਦੀ ਵਿੱਚ 94 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਭੂਸ਼ਣ ਰਾਏ ਸੋਫਤ, ਡਾਇਰੈਕਟਰ ਅਰਵਿੰਦ ਸਕਰਸੁਧਾ ਅਤੇ ਪਿ੍ੰਸੀਪਲ ਅਨੁਪਮਾ ਸ਼ਰਮਾ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕਰਦਿਆਂ ਉਨਾਂ ਨੂੰ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24