03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦੋਰਾਹਾ ਪਬਲਿਕ ਸਕੂਲ ਸੀ. ਬੀ. ਐਸ. ਈ. ਦਸਵੀਂ ਜਮਾਤ ਦੇ ਨਤੀਜੇ ਸੌ ਪ੍ਰਤੀਸ਼ਤ

Ad Position 21
No active advertisement
ਅਜੀਤ ਡੈਸਕ 17-04-2026
ਦੋਰਾਹਾ, 16 ਅਪ੍ਰੈਲ (ਪੱਤਰ ਪ੍ਰੇਰਕ)- ਸੀ. ਬੀ. ਐਸ. ਈ. ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਦੋਰਾਹਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਆਪਣੇ ਸਕੂਲ ਦਾ ਨਾਮ ਚਮਕਾਇਆ | ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਜਸਰੀਤ ਕੌਰ 97.8% ਅੰਕ, ਅਰਸ਼ਵੀਰ ਕਲਸ਼, ਗੁਰਮਨਪ੍ਰੀਤ ਕੌਰ 96.4%, ਜਸਕਰਨ ਸਿੰਘ ਸੇਠੀ 95%, ਇੰਦਰਜੀਤ ਸਿੰਘ 94.2%, ਅਮਨੀਤ ਕੌਰ ਤੇ ਰਾਜਵੀਰ ਸਿੰਘ 93.8%, ਸਾਰਾਂਸ਼ ਬਲੂਜਾ 93.6%, ਮੰਨਤ ਮਾਂਗਟ ਅਤੇ ਜਤਿੰਦਰ ਕੌਰ 92.4% ਏਕਮਨ ਕੋਰ ਰੰਧਾਵਾ 92.2%, ਵੈਂਲਸੀਆ ਨੇ 90.4% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨਾਂ ਉੱਤੇ ਰਹੇ | ਬਾਕੀ ਸਾਰੇ ਵਿਦਿਆਰਥੀਆਂ ਨੇ 90% ਅੰਕ ਹਾਸਲ ਕੀਤੇ | ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉੱਮਲ ਕੌਰ, ਡਾਇਰੈਕਟਰ ਤਪਵੀਰ ਸਿੰਘ ਤੇ ਜਪਵੀਰ ਸਿੰਘ ਅਤੇ ਪਿ੍ੰਸੀਪਲ ਮੋਨਿਕਾ ਸਾਰਵਾਲ ਨੇ ਵਿਦਿਆਰਥੀਆਂ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ, ਭਵਿੱਖ ਵਿੱਚ ਸਫਲਤਾਵਾਂ ਪ੍ਰਾਪਤ ਕਰਨ ਦੀਆਂ ਦੁਆਵਾਂ ਦਿੱਤੀਆਂ | ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਨੇ ਕਿਹਾ ਕਿ ਦੋਰਾਹਾ ਪਬਲਿਕ ਸਕੂਲ ਇਲਾਕੇ ਦੀ ਇਕਲੋਤੀ ਸੰਸਥਾ ਹੈ ਜੋ ਹਰ ਸਾਲ ਬੋਰਡ ਪ੍ਰੀਖਿਆਵਾਂ ਵਿੱਚੋਂ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਲੋਂ ਸੀ. ਬੀ. ਐੱਸ. ਈ. ਦਸਵੀਂ ਜਮਾਤ ਦੀ ਪ੍ਰੀਖਿਆ ਵਿਚ 100 ਪ੍ਰਤੀਸ਼ਤ ਸਫਲਤਾ ਹਾਸਿਲ... ਅਗਲੀ ਖ਼ਬਰ ਏ. ਐਸ. ਮਾਡਰਨ ਸਕੂਲ ਦਾ 10ਵੀਂ ਸੀ. ਬੀ. ਐਸ. ਈ ਦਾ ਨਤੀਜਾ ਸ਼ਾਨਦਾਰ
Ad Position 24