27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਾਹਿਤ ਦੀ ਸੁਗੰਧ ਨਾਲ ਮਹਿਕੀ ਸੱਥ ਦੀ ਮਹੀਨਾਵਾਰ ਬੈਠਕ

Ad Position 21
No active advertisement
ਅਜੀਤ ਡੈਸਕ 20-04-2026
ਖੰਨਾ, 19 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਇਕੱਤਰਤਾ ਦੀ ਅਗਵਾਈ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਨੇ ਕੀਤੀ | ਇਕੱਤਰਤਾ ਦੀ ਸ਼ੁਰੂਆਤ ਗੰਭੀਰਤਾ ਅਤੇ ਸੰਵੇਦਨਾ ਦੇ ਰੰਗ ਨਾਲ ਹੋਈ, ਜਦੋਂ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਦੀ ਅਚਾਨਕ ਵਿਛੋੜੇ ਭਰੀ ਮੌਤ 'ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ | ਹਾਜ਼ਰ ਸਾਹਿਤ ਪ੍ਰੇਮੀਆਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਅਦਬੀ ਸ਼ਰਧਾਂਜਲੀ ਅਰਪਿਤ ਕੀਤੀ |
ਮੀਟਿੰਗ ਦੌਰਾਨ ਕਵਿਤਾ, ਗਜ਼ਲ, ਗੀਤ ਅਤੇ ਕਹਾਣੀ ਦੇ ਰੰਗ ਮਿਲ ਕੇ ਇਕ ਰੂਹਾਨੀ ਸੁਰ ਬਣ ਗਏ | ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ ਨੇ ਆਪਣੇ ਧਾਰਮਿਕ ਗੀਤ ਰਾਹੀਂ ਰੂਹਾਨੀ ਅਹਿਸਾਸਾਂ ਨੂੰ ਜਗਾਇਆ | ਨਰਿੰਦਰ ਮਣਕੂ ਅਤੇ ਨਰੇਸ਼ ਨਿਮਾਣਾ ਦੀਆਂ ਗਜ਼ਲਾਂ ਨੇ ਜਜ਼ਬਾਤਾਂ ਦੀ ਨਫ਼ਾਸਤ ਨੂੰ ਬਖ਼ੂਬੀ ਉਜਾਗਰ ਕੀਤਾ | ਪਰਮਜੀਤ ਸਿੰਘ ਮੁੰਡੀਆਂ ਨੇ ਲੋਕ ਤੱਥਾਂ ਰਾਹੀਂ ਧਰਤੀ ਨਾਲ ਜੁੜੇ ਸੱਚ ਨੂੰ ਸਾਂਝਾ ਕੀਤਾ, ਜਦਕਿ ਮਨਜੀਤ ਸਿੰਘ ਧੰਜਲ ਅਤੇ ਸੁਖਵਿੰਦਰ ਭਾਦਲਾ ਦੇ ਗੀਤਾਂ ਨੇ ਸੰਗੀਤਮਈ ਰਸ ਭਰਿਆ |ਗੁਰਸੇਵਕ ਸਿੰਘ ਢਿੱਲੋਂ ਨੇ ਆਪਣੀ ਜਲਦ ਪ੍ਰਕਾਸ਼ਿਤ ਹੋਣ ਵਾਲੀ ਗ਼ਜ਼ਲਾਂ ਦੀ ਪੁਸਤਕ ਵਿਚੋਂ ਇੱਕ ਗ਼ਜ਼ਲ ਪੇਸ਼ ਕਰਕੇ ਸਾਹਿਤਕ ਰੁਚੀ ਨੂੰ ਹੋਰ ਵੀ ਗਹਿਰਾ ਕੀਤਾ | ਮਾਸਟਰ ਰਾਜ ਸਿੰਘ ਬਧੌਛੀ ਦੀ ਮਿੰਨੀ ਕਹਾਣੀ 'ਫਨੇ ਖਾਂ' ਨੇ ਰੋਜ਼ਮਰਾ ਜੀਵਨ ਦੇ ਨਿਰਾਲੇ ਪਹਲੂ ਨੂੰ ਰੁਚਿਕਾਰ ਢੰਗ ਨਾਲ ਪੇਸ਼ ਕੀਤਾ, ਜਦਕਿ ਅਵਤਾਰ ਸਿੰਘ ਉਟਾਲਾਂ ਦੇ ਗੀਤ ਨੇ ਬੈਠਕ ਨੂੰ ਰਸਮਈ ਅੰਤ ਵੱਲ ਲਿਜਾਇਆ |ਇਸ ਮੌਕੇ ਪਿਛਲੇ ਮਹੀਨੇ ਆਯੋਜਿਤ ਸਲਾਨਾ ਸਮਾਗਮ ਦਾ ਵਿਸਥਾਰਪੂਰਵਕ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ ਅਤੇ ਉਹਨਾਂ ਸਾਰੇ ਮਹਿਮਾਨਾਂ ਤੇ ਸਾਹਿਤਕਾਰਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਯੋਗਦਾਨ ਨਾਲ ਉਹ ਸਮਾਗਮ ਯਾਦਗਾਰ ਬਣਿਆ | ਸਾਰੀ ਕਾਰਵਾਈ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦੇ ਹੋਏ ਸੁਖਵਿੰਦਰ ਸਿੰਘ ਭਾਦਲਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਖ਼ੂਬੀ ਅਦਾ ਕੀਤੀ | ਇਹ ਇਕੱਤਰਤਾ ਨਾ ਸਿਰਫ਼ ਰਚਨਾਤਮਕ ਸੋਚ ਦਾ ਮੰਚ ਸਾਬਤ ਹੋਈ, ਸਗੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਹਿਰਦਿਆਂ ਨੂੰ ਇੱਕ ਮੰਚ 'ਤੇ ਜੋੜਨ ਦਾ ਸੁੰਦਰ ਸਾਧਨ ਵੀ ਬਣੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਮਾਈ ਭਾਗੋ ਕਾਲਜ ਰਾਮਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ
Ad Position 24