ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਦੂਜੀ ਵਾਰ ਪ੍ਰਧਾਨ ਬਣੇ ਨਿਧੜਕ ਆਗੂ ਗੁਰਮੇਲ ਸਿੰਘ ਗਿੱਲ ਬੇਰਕਲਾਂ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ ਅਤੇ ਕਿ੍ਸਨ ਦੇਵ ਜੋਗੀਮਾਜਰਾ ਦਾ ਸਨਮਾਨ ਕੀਤਾ ਗਿਆ | ਉਕਤ ਆਗੂਆਂ ਦਾ ਰਾਜਵਿੰਦਰ ਸਿੰਘ ਸੋਹੀਆਂ ਮੀਤ ਪ੍ਰਧਾਨ ਬਲਾਕ ਕਾਂਗਰਸ ਮਲੌਦ ਵਲੋਂ ਡਾ: ਭੀਮ ਰਾਓ ਅੰਬੇਦਕਰ ਦੀ ਤਸਵੀਰ ਅਤੇ ਸਿਰਪਾਓ ਨਾਲ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹੋ-ਜਿਹੇ ਟਕਸਾਲੀ ਆਗੂਆਂ ਨੂੰ ਪਾਰਟੀ ਦੁਆਰਾ ਮਾਣ ਸਨਮਾਨ ਦੇਣ 2027 ਦੀਆਂ ਚੋਣਾਂ ਲਈ ਇੱਕ ਵਧੀਆ ਟੀਮ ਦਾ ਗਠਨ ਕਰਨਾ ਸ਼ਲਾਘਾਯੋਗ ਫੈਸਲਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਮਾ: ਹਰਬੰਸ ਸਿੰਘ, ਅਕਾਸ ਸਿੰਘ, ਅਵਤਾਰ ਸਿੰਘ ਜਿੱਤਵਾਲ, ਬੂਟਾ ਸਿੰਘ ਸਕੱਤਰ ਆਦਿ ਹਾਜ਼ਰ ਸਨ |