ਸਾਹਨੇਵਾਲ, 19 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਥਾਣਾ ਸਾਹਨੇਵਾਲ ਅਧੀਨ ਪੈਂਦੀ ਇੰਦਰਾ ਕਾਲੋਨੀ ਨਜ਼ਦੀਕ ਗਰਗ ਕਰਿਆਨਾ ਸਟੋਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ | ਜਿਸ ਵਿਚ ਚੋਰਾਂ ਨੇ ਰਾਤ ਨੂੰ ਅੰਦਰ ਵੜ ਕੇ ਇੱਕ ਕੀਮਤੀ ਮੋਬਾਈਲ ਫੋਨ, 6000 ਦੀ ਨਗਦੀ ਅਤੇ ਹੋਰ ਸਮਾਨ ਦੇ ਨਾਲ ਨਾਲ ਕਈ ਜ਼ਰੂਰੀ ਕਾਗ਼ਜ਼ਾਤ ਵੀ ਲੈ ਕੇ ਫ਼ਰਾਰ ਹੋ ਗਏ | ਦੁਕਾਨ ਮਾਲਕ ਅਮਿਤ ਕੁਮਾਰ ਵਲੋਂ ਇਸ ਦੀ ਸ਼ਿਕਾਇਤ ਥਾਣਾ ਸਾਹਨੇਵਾਲ ਪੁਲਿਸ ਨੂੰ ਦਿੱਤੀ ਗਈ | ਹੌਲਦਾਰ ਇਕਬਾਲ ਸਿੰਘ ਵਲੋਂ ਅਮਿਤ ਕੁਮਾਰ ਦੀ ਸ਼ਿਕਾਇਤ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |