ਇਆਲੀ/ਥਰੀਕੇ, 18 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਇਕ ਅਹਿਮ ਮੀਟਿੰਗ ਪਿੰਡ ਝੰਮਟ ਵਿਖੇ ਯੂਥ ਅਕਾਲੀ ਦਲ ਪ੍ਰਧਾਨ ਸਰਕਲ ਹੰਬੜਾਂ ਹਰਸ਼ਵੀਰ ਸਿੰਘ ਝੰਮਟ ਦੇ ਗ੍ਰਹਿ ਵਿਖੇ ਹੋਈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਉਕਤ ਆਗੂਆਂ ਨੇ ਦੱਸਿਆ ਕਿ ਇਹ ਅਹਿਮ ਮੀਟਿੰਗ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਕਣਕਾਂ ਦੇ ਹੋਏ ਨੁਕਸਾਨ ਤੋਂ ਪੀੜਿਤ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਾਂਹ ਫੜਨ ਨੂੰ ਲੈ ਕੇ ਕੀਤੀ ਗਈ ਹੈ, ਜਿਸ ਵਿਚ ਇਨ੍ਹਾਂ ਪੀੜਿਤ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਪਾਰਟੀ ਪੱਧਰ 'ਤੇ ਕਰਕੇ ਸਾਉਣੀ ਦੀ ਬੀਜੀ ਜਾਣ ਵਾਲੀ ਫ਼ਸਲ ਦੀ ਬਿਜਾਈ ਲਈ ਅਗਾੳਾੂ ਪ੍ਰਬੰਧ ਕਰਨ ਵਿਚ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਅਸਲੀ ਜਾਮਾ ਪਹਿਨਾਉਣ ਦੇ ਮਕਸਦ ਨਾਲ ਕੀਤੀ ਗਈ ਹੈ | ਸਿੰਮਕ ਅਤੇ ਡੱਲਾ ਨੇ ਮੀਟਿੰਗ ਵਿਚ ਹਾਜ਼ਰ ਸਰਕਲ ਜਥੇਦਾਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ, ਜਿਹੜੀ ਪੰਜਾਬ ਦੀ ਕਿਸਾਨੀ ਪਾਣੀਆਂ ਅਤੇ ਗ਼ਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ ਅਤੇ ਇਨ੍ਹਾਂ ਦੀ ਰਾਖੀ ਲਈ ਕੋਈ ਵੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਦੀ | ਇਸੇ ਕਰਕੇ ਸੂਬੇ ਦੇ ਲੋਕ ਪਿਛਲੇ ਚਾਰ ਸਾਲਾਂ ਤੋਂ ਰਾਜ ਕਰਨ ਵਾਲੀ ਆਪ ਪਾਰਟੀ ਦੇ ਕਾਰਜਕਾਲ ਦੌਰਾਨ ਕੀਤੇ ਘਪਲਿਆਂ ਤੋਂ ਅੱਕ ਕੇ ਇਸ ਨੂੰ ਸੱਤਾ ਤੋਂ ਲਾਂਭੇ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਬੇਸਬਰੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ | ਮੀਟਿੰਗ ਦੌਰਾਨ ਸਰਕਲ ਪ੍ਰਧਾਨ ਕਰਮਜੀਤ ਸਿੰਘ ਸੇਖੋਂ ਸਰਕਲ ਹੰਬੜਾਂ, ਜਥੇਦਾਰ ਰਘਵੀਰ ਸਿੰਘ ਥਰੀਕੇ ਸਰਕਲ ਸਦਰ-2, ਹਰਸਿਮਰਨ ਸਿੰਘ ਬਸੰਤ ਸਿਟੀ ਸਰਕਲ ਸਦਰ 3, ਹਰਦੀਪ ਸਿੰਘ ਮਨਸੂਰਾਂ ਸਰਕਲ ਸਦਰ-1, ਗੁਰਜੀਤ ਸਿੰਘ ਲਹਿਰਾ ਸਰਕਲ ਘਵੱਦੀ, ਨਗਿੰਦਰ ਸਿੰਘ ਬਿੱਟੂ ਸਰਕਲ ਆਲਮਗੀਰ, ਸੁਖਦਰਸ਼ਨ ਸਿੰਘ ਪੋਹੀੜ ਸਰਕਲ ਡੇਹਲੋਂ, ਇਕਬਾਲ ਸਿੰਘ ਮੰਝ ਫੱਗੂਵਾਲ ਸਰਕਲ ਲਾਡੋਵਾਲ, ਅਦਰਸ਼ਪਾਲ ਸਿੰਘ ਬਿੰਨੀ ਹੁਸੈਨਪੁਰ ਸਰਕਲ ਪ੍ਰਤਾਪ ਸਿੰਘ ਵਾਲਾ, ਹਰਸ਼ਵੀਰ ਸਿੰਘ ਗਰੇਵਾਲ ਝੰਮਟ ਪ੍ਰਧਾਨ ਯੂਥ ਵਿੰਗ ਸਰਕਲ ਹੰਬੜਾਂ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਲਵਲੀ, ਰਾਜੂ ਦਿਓਲ ਆਲਮਗੀਰ, ਦਰਸ਼ਨ ਸਿੰਘ ਡੱਲਾ, ਬੀਬੀ ਗੁਰਦੀਪ ਕੌਰ ਜੱਸੋਵਾਲ ਪ੍ਰਧਾਨ ਇਸਤਰੀ ਵਿੰਗ, ਬੀਬੀ ਮਨਜੀਤ ਕੌਰ ਖੱਟੜਾ ਸਰਕਲ ਪ੍ਰਧਾਨ ਇਸਤਰੀ ਵਿੰਗ, ਅਮਰੀਕ ਸਿੰਘ ਖੱਟੜਾ, ਹਰਪ੍ਰੀਤ ਗਰੇਵਾਲ ਜੱਸੋਵਾਲ, ਸੋਨੀ ਪੰਡਿਤ, ਜਸਵੀਰ ਸਿੰਘ ਸਰਪੰਚ ਦਹੇੜਕਾ, ਮਨਮੋਹਨਜੀਤ ਸਿੰਘ ਨੇਤਾ ਥਰੀਕੇ, ਵਿੱਕੀ ਮਹਿਰਾ ਥਰੀਕੇ, ਗੁਰਵੀਰ ਸਿੰਘ ਸਰਾਂ ਡੱਲਾ, ਗੁਰਪ੍ਰੀਤ ਗੋਪੀ ਮਲਕਪੁਰ, ਵਿੱਕੀ ਮਲੇਰਕੋਟਲਾ ਆਦਿ ਇਸ ਮੀਟਿੰਗ ਵਿਚ ਹਾਜ਼ਰ ਰਹੇ |