27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁ. ਕਰਮਸਰ ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 20-04-2026
ਰਾੜਾ ਸਾਹਿਬ, 19 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਗੁ. ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਅਮਰ ਸਿੰਘ ਦੀ ਦੇਖ ਰੇਖ ਹੇਠ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 522ਵੇਂ ਪ੍ਰਕਾਸ਼ ਪੁਰਬ ਅਤੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਕਰਦਿਆਂ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਨੇ ਸੰਗਤਾਂ ਦੇ ਮੁਖਾਤਿਵ ਹੰੁਦਿਆਂ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਪ੍ਰਚਲਿਤ ਕੀਤਾ ਤੇ ਸਿੱਖੀ ਨੂੰ ਮਜ਼ਬੂਤ ਨੀਂਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਭਗਤ ਧੰਨਾ ਜੀ ਦੀ ਜ਼ਿੰਦਗੀ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਸਾਦਗੀ ਅਤੇ ਵਿਸ਼ਵਾਸ ਨਾਲ ਆਪਣੇ ਜੀਵਨ ਨੂੰ ਚੰਗਾ ਬਣਾਈਏ ਅਤੇ ਰੱਬ ਨਾਲ ਜੁੜੇ ਰਹੀਏ | ਸਮਾਗਮ ਵਿੱਚ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ, ਸਮੂਹ ਵਿਦਿਆਰਥੀ ਗੁਰਮਤਿ ਸੰਗੀਤ ਅਕੈਡਮੀ, ਭਾਈ ਗਗਨਦੀਪ ਸਿੰਘ , ਭਾਈ ਪਿਆਰਾ ਸਿੰਘ , ਭਾਈ ਗੁਰਦੀਪ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਹਰਚੰਦ ਸਿੰਘ ਚੰਡੀਗੜ੍ਹ, ਭਾਈ ਕੁਲਦੀਪ ਸਿੰਘ ਮਣਕੂ, ਭਾਈ ਪਰਮਜੀਤ ਸਿੰਘ, ਜਥੇ. ਬਾਵਾ ਸਿੰਘ ਆਦਿ ਵੱਲੋਂ ਵੀ ਗੁਰੂ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਸੰਗਤਾਂ ਨੰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਗਿਆਨੀ ਅਜਵਿੰਦਰ ਸਿੰਘ, ਭਾਈ ਗੁਰਨਾਮ ਸਿੰਘ ਅੜੈਚਾਂ, ਡਾ. ਗੁਰਨਾਮ ਕੌਰ ਚੰਡੀਗੜ੍ਹ, ਐਡਵੋਕੇਟ ਭਵਪ੍ਰੀਤ ਸਿੰਘ ਮੰੂਡੀ, ਭਾਈ ਮਲਕੀਤ ਸਿੰਘ ਪਨੇਸਰ ਆਦਿ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ ਅਤੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ੀਸ਼ਾਂ ਪ੍ਰਾਪਤ ਕੀਤੀਆਂ | ਸਮਾਗਮ ਦੇ ਅਖੀਰ ਵਿੱਚ ਸਟੇਜ ਸਕੱਤਰ ਭਾਈ ਹਰਦੇਵ ਸਿੰਘ ਦੋਰਾਹਾ ਨੇ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਗੈਰ ਕਾਨੂੰਨੀ ਨਜ਼ਰਬੰਦੀ ਖ਼ਿਲਾਫ਼ ਰੁਪਾਲੋਂ ਦੀ ਅਗਵਾਈ ਹੇਠ ਕੀਤਾ ਰੋਸ ਮਾਰਚ ਅਗਲੀ ਖ਼ਬਰ ਹਰਸ਼ ਝੰਮਟ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਅਹਿਮ ਮੀਟਿੰਗ <br/>
Ad Position 24