27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਈ ਅੰਮਿ੍ਤਪਾਲ ਸਿੰਘ ਦੀ ਗੈਰ ਕਾਨੂੰਨੀ ਨਜ਼ਰਬੰਦੀ ਖ਼ਿਲਾਫ਼ ਰੁਪਾਲੋਂ ਦੀ ਅਗਵਾਈ ਹੇਠ ਕੀਤਾ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 20-04-2026
ਦੋਰਾਹਾ, 19 ਅਪ੍ਰੈਲ (ਮਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵੱਲੋਂ ਭਾਈ ਅੰਮਿ੍ਤਪਾਲ ਸਿੰਘ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਰੱਖਣ ਦੀਆਂ ਕੋਝੀਆਂ ਚਾਲਾਂ ਸੰਸਾਰ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ | ਇਹ ਹੁਣ ਮਸਲਾ ਕੇਵਲ ਸਿੱਖਾਂ ਦਾ ਨਹੀਂ ਬਲਕਿ ਸਾਰੇ ਪੰਜਾਬੀਆਂ ਦੀ ਇੱਜ਼ਤ ਤੇ ਅਜ਼ਮਤ ਦਾ ਸਵਾਲ ਹੈ ਭਾਈ ਅੰਮਿ੍ਤਪਾਲ ਸਿੰਘ ਕੇਵਲ ਸਿੱਖਾਂ ਦੇ ਨਹੀਂ ਸਗੋਂ ਸਾਰੇ ਪੰਜਾਬ ਦੇ ਲੀਡਰ ਹਨ ਇਸ ਨਜ਼ਰਬੰਦੀ ਦੇ ਖ਼ਿਲਾਫ਼ ਲੋਕਾਂ ਦੇ ਦਿਲਾਂ ਵਿੱਚ ਭਾਰੀ ਰੋਸ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਅਤੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਅਤੇ ਪਾਰਟੀ ਦੇ ਜ਼ਿਲ੍ਹਾ ਅਬਜ਼ਰਵਰ ਪਿ੍ਥੀਪਾਲ ਸਿੰਘ ਬਟਾਲਾ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਿਕਾਸ ਹੀ ਇੰਨਾ ਕੀਤਾ ਕਿ ਸਾਨੂੰ ਪੰਜਾਬ ਦੇ ਲੋਕ ਮੁੜ ਤੋਂ ਪੰਜਾਬ ਦੀ ਵਾਂਗ ਡੋਰ ਸੰਭਾਲਣਗੇ | ਜੇਕਰ ਇਹਨਾਂ ਨੂੰ ਆਪਣੇ ਵਿਕਾਸ ਤੇ ਇਨਾ ਮਾਣ ਹੈ ਤਾਂ ਫਿਰ ਇਹ ਭਾਈ ਅੰਮਿ੍ਤਪਾਲ ਸਿੰਘ ਤੋਂ ਇੰਨਾ ਡਰਦੇ ਕਿਉਂ ਹਨ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਭਾਈ ਅੰਮਿ੍ਤਪਾਲ ਸਿੰਘ ਨੂੰ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਮਾਰਚ ਨੇ ਇਹ ਤੈਅ ਕਰ ਦਿੱਤਾ ਹੈ ਕਿ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਭਾਈ ਅੰਮਿ੍ਤਪਾਲ ਸਿੰਘ ਦੀ ਪਾਰਟੀ ਦਾ ਬੋਲ ਬਾਲਾ ਹੈ | ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਇੱਕ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ਵਿੱਚ ਡੱਕੋਗੇ ਤਾਂ ਹਜ਼ਾਰਾਂ ਅੰਮਿ੍ਤ ਪਾਲ ਸਿੰਘ ਪੰਜਾਬ ਦੀਆਂ ਸੜਕਾਂ ਤੇ ਉੱਤਰਨਗੇ | ਅੱਜ ਦੋਰਾਹਾ ਦੀਆਂ ਸੜਕਾਂ ਤੇ ਨੌਜਵਾਨਾਂ ਦੇ ਕਾਫਲੇਆਂ ਨੇ ਭਾਈ ਅੰਮਿ੍ਤਪਾਲ ਸਿੰਘ ਦੇ ਹੱਕ ਦੇ ਵਿੱਚ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੇ ਮਨ ਦੀ ਭੜਾਸ ਕੱਢੀ | ਇਹ ਮਾਰਚ ਕਟਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਰਾਮਪੁਰ, ਬੇਗੋਵਾਲ, ਮਲੀਪੁਰ, ਅੜੈਚਾ ਹੁੰਦਾ ਹੋਇਆ ਦੋਰਾਹਾ ਵਿਖੇ ਪਹੁੰਚਿਆ, ਜਿੱਥੇ ਦੋਰਾਹਾ ਪਹੁੰਚਣ ਤੇ ਮਾਰਚ ਦਾ ਸ਼ਹਿਰ ਵਾਸੀਆਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਾਬਾ ਦਲਜੀਤ ਸਿੰਘ ਸੋਢੀ ਅਬਜ਼ਰਵਰ ਰੋਪੜ, ਜਸਵੰਤ ਸਿੰਘ ਚੀਮਾ, ਨੇਤਾ ਗਗਨਦੀਪ ਸਿੰਘ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਸਰਬਜੀਤ ਸਿੰਘ ਸਮਰਾਲਾ, ਜੀਤ ਸਿੰਘ ਦੋਰਾਹਾ, ਜੋਰਾ ਸਿੰਘ ਦੋਰਾਹਾ, ਸੋਢੀ ਦੋਰਾਹਾ, ਸਮਾਜ ਸੇਵਕ ਗੁਰਜੋਤ ਕੌਰ ਮਾਂਗਟ, ਮੰਗਲ ਸਿੰਘ ਭੱਠਲ, ਰਾਜ ਕੋਮਲ ਜੰਡਾਲੀ, ਧਰਮਜੀਤ ਸਿੰਘ ਬੇਗੋਵਾਲ, ਵਰਿੰਦਰ ਸਿੰਘ ਬੇਰਕਲਾਂ, ਬਲਵਿੰਦਰ ਸਿੰਘ ਚੋਮੋ, ਜੋਗਾ ਸਿੰਘ ਪਾਇਲ, ਪ੍ਰਗਟ ਸਿੰਘ ਰੱਬੋਂ, ਜਸਵੀਰ ਸਿੰਘ ਫੌਜੀ, ਰਾਜ ਸਿੰਘ ਠੇਕੇਦਾਰ ਕੋਟਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਹੋਣਹਾਰ ਬੱਚਿਆਂ ਨੇ ਰਚਿਆ ਇਤਿਹਾਸ ਦਸਵੀਂ ਦੇ ਨਤੀਜਿਆਂ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ... ਅਗਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾ...
Ad Position 24