ਡੇਹਲੋਂ, 19 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਕਾਂਗਰਸ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਗੋਪਾਲਪੁਰ ਅੰਦਰ ਹਲਕਾ ਇੰਚਾਰਜ ਕੁਲਦੀਪ ਸਿੰਘ ਕੇ. ਡੀ. ਵੈਦ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਭਰਵੀਂ ਇਕੱਤਰਤਾ ਕਾਂਗਰਸੀ ਆਗੂ ਸੁਰਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਈ, ਜਿਸ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਉਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂਆਂ ਨੇ ਵਿਸ਼ੇਸ਼ ਕਰ ਕੇ ਹਿੱਸਾ ਲਿਆ | ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕੇ. ਡੀ. ਵੈਦ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਪੂਰੀ ਤਰਾਂ ਇੱਕਜੁੱਟ ਤੇ ਤਿਆਰ ਹੈ ਅਤੇ ਪਾਰਟੀ ਪੂਰੀ ਸ਼ਾਨ ਨਾਲ ਪੰਜਾਬ ਅੰਦਰ ਸਰਕਾਰ ਬਣਾਏਗੀ | ਉਨ੍ਹਾਂ ਆਪ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਚਾਰ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਲੀਹੋਂ ਉਤਾਰ ਦਿੱਤਾ ਹੈ ਅਤੇ ਆਪ ਆਗੂ ਸਿਰਫ਼ ਲਭਾਊ ਗੱਲਾਂ ਕਰ ਕੇ ਵੋਟਾਂ ਬਟੋਰਨਾ ਚਾਹੁੰਦੇ ਹਨ, ਪਰ ਸੂਝਵਾਨ ਲੋਕ ਇਸ ਵਾਰੀ ਸਿਰਫ਼ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ |ਹਲਕਾ ਇੰਚਾਰਜ ਕੇ.ਡੀ.ਵੈਦ ਨੇ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ, ਹਰ ਦਿਨ ਕਤਲੋ-ਗਾਰਦ ਦੀਆਂ ਖ਼ਬਰਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ ਅਤੇ ਸੂਬੇ ਦਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਖਵਾਲੀ ਵਿਚ ਲੱਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਲੋਕਾਂ ਦੀ ਕੋਈ ਫ਼ਿਕਰ ਨਹੀ ਹੈ, ਸਗੋਂ ਆਪ ਦੇ ਨੁਮਾਇੰਦੇ ਨਿੱਜੀ ਹਿਤਾਂ ਦੀ ਪੂਰਤੀ ਲਈ ਰੁੱਝੇ ਹੋਏ ਹਨ ਅਤੇ ਹਰ ਵਰਗ ਦੇ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਕੇ ਪਏ ਹਨ | ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਰਪੰਚ ਜੰਗਬਹਾਦੁਰ ਸਿੰਘ ਮੁਕੰਦਪੁਰ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀਆਂ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਗਿੱਲ, ਕਾਂਗਰਸ ਕਿਸਾਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਕਸ਼ਮੀਰ ਸਿੰਘ ਸੰਧੂ, ਗੁਰਿੰਦਰ ਸਿੰਘ ਢੋਡੇ, ਗੁਰਮੀਤ ਸਿੰਘ ਸਰੀਂਹ, ਮਾਨ ਸਿੰਘ ਗੁਰਮ, ਸਰਪੰਚ ਗੁਰਸੇਵਕ ਸਿੰਘ ਗੋਪਾਲਪੁਰ, ਸੁਰਿੰਦਰ ਸਿੰਘ ਸਿੱਧੂ, ਗੁਰਮੁਖ ਸਿੰਘ, ਨਛੱਤਰ ਸਿੰਘ, ਪੰਚ ਰਾਮਦਾਸ ਸਿੰਘ, ਚਰਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਕੌਰ ਗੋਪਾਲਪੁਰ, ਕਰਮਜੀਤ ਸਿੰਘ ਭੋਲਾ, ਮਨਦੀਪ ਸਿੰਘ ਰੰਗੀ, ਫ਼ੌਜੀ ਰਣਜੀਤ ਸਿੰਘ, ਪ੍ਰਮਿੰਦਰ ਸਿੰਘ, ਮੇਵਾ ਸਿੰਘ, ਦਵਿੰਦਰ ਸਿੰਘ ਰੰਗੀ, ਸੰਦੀਪ ਸਿੰਘ ਸੋਨੀ, ਨੰਬਰਦਾਰ ਰਾਮ ਸਿੰਘ, ਲਖਵਿੰਦਰ ਸਿੰਘ ਲੱਖਾ, ਪਾਲ ਸਿੰਘ, ਕਰਮਜੀਤ ਸਿੰਘ ਭੋਲਾ, ਨੰਬਰਦਾਰ ਬਿੱਲੂ, ਹਰਦੇਵ ਸਿੰਘ, ਚਰਨ ਸਿੰਘ, ਸੰਦੀਪ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਗੁਰਪ੍ਰੀਤ ਕੌਰ, ਸੇਮਾ, ਬਿੱਲੂ, ਹਮੀਦ ਖਾਨ, ਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |