ਖੰਨਾ, 19 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਨਵੀਂ ਆਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਦੀ ਅਗਵਾਈ ਹੇਠਾਂ 10ਵਾਂ ਭਗਵਾਨ ਸ਼੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪੂਰਨ ਅਹੁਤੀ ਦੀ ਰਸਮ ਰਾਜਿੰਦਰ ਸਿੰਘ ਸੋਹਲ ਦੇ ਪਰਿਵਾਰ ਵੱਲੋਂ ਅਦਾ ਕੀਤੀ ਗਈ | ਧਾਰਮਿਕ ਸਮਾਗਮ ਦੌਰਾਨ ਬਾਬਾ ਸਵਰਨ ਸਿੰਘ ਮਲਕਪੁਰ ਵਾਲੇ ਜੱਥੇ, ਗਾਇਕ ਸੋਹਣ ਮੰਨਵੀਂ ਅਤੇ ਪੰਡਤ ਸੁਨੀਲ ਕੁਮਾਰ ਦੂਬੇ ਦੀ ਮੰਡਲੀ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਨੇ ਸ਼ਿਰਕਤ ਕੀਤੀ, ਜਦੋਂ ਕਿ ਝੰਡੇ ਦੀ ਰਸਮ ਇੰਦਰਜੀਤ ਸਿੰਘ ਸੋਹਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਦਾ ਕੀਤੀ | ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਅੱਜ ਸੂਈ ਤੋਂ ਲੈ ਕੇ ਰਾਕਟ ਤੱਕ ਦਾ ਜੋ ਨਿਰਮਾਣ ਹੋਇਆ ਹੈ, ਉਹ ਸਭ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ | ਉਨ੍ਹਾਂ ਕਿਹਾ ਕਿ ਚੰਗੀ ਸਕਿੱਲਡ ਡਿਵੈਲਪਮੈਂਟ ਲਈ ਆਪ ਸਰਕਾਰ ਤਕਨੀਕੀ ਸਿੱਖਿਆ ਬਾਰੇ ਵੱਡੇ ਫੈਸਲੇ ਲਏ ਗਏ ਹਨ ਤਾਂ ਜੋ ਨੌਜਵਾਨ ਪੀੜ੍ਹੀ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ | ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਮੰਦਰ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਮੰਦਰ ਦੀ ਪਾਰਕਿੰਗ ਲਈ ਲਈ ਜਗਾ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਉਨ੍ਹਾਂ ਵੱਲੋਂ ਮੰਦਰ ਦੇ ਕਮਿਊਨਿਟੀ ਹਾਲ ਲਈ ਪਿਛਲੇ ਵਰ੍ਹੇ ਦੌਰਾਨ 5 ਲੱਖ ਦੀ ਗ੍ਰਾਂਟ ਭੇਜੀ ਗਈ, ਉਨ੍ਹਾਂ ਮੰਦਰ ਦੇ ਕਮਿਊਨਿਟੀ ਹਾਲ ਦੇ ਚੱਲ ਰਹੇ ਹੋਰ ਕਾਰਜਾਂ ਲਈ ਜਲਦ ਹੀ 5 ਲੱਖ ਰੁਪਏ ਦੀ ਹੋਰ ਗ੍ਰਾਂਟ ਭੇਜਣ ਦਾ ਐਲਾਣ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਇੰਦਰਜੀਤ ਸਿੰਘ ਸੋਹਲ (ਲੁਧਿਆਣਾ), ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਪਟਿਆਲਾ ਦੇ ਪ੍ਰਧਾਨ ਸਰਬਜੀਤ ਸਿੰਘ ਧੀਮਾਨ, ਖਾਟੂ ਸ਼ਿਆਮ ਮੰਦਰ ਖੰਨਾ ਦੇ ਪ੍ਰਧਾਨ ਸੁਨੀਲ ਕੁਮਾਰ ਗੁਪਤਾ, ਗੁਰਦੁਆਰਾ ਕਲਗੀਧਰ ਖੰਨਾ ਦੇ ਸਕੱਤਰ ਅਵਤਾਰ ਸਿੰਘ ਕੈਂਥ ਤੇ ਰਵਿੰਦਰ ਸਿੰਘ ਚਾਨਾ, ਸਮਾਸਸੇਵੀ ਹੰਸ ਰਾਜ ਬਿਰਾਨੀ ਤੇ ਰਾਹੁਲ ਗਰਗ ਬਾਵਾ, ਸ਼੍ਰੀ ਵਿਸ਼ਵਕਰਮਾ ਰਾਮਗੜ੍ਹੀਆਂ ਸਭਾ ਖੰਨਾ-ਭੱਟੀਆ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਮੀਤ ਪ੍ਰਧਾਨ ਵਰਿੰਦਰ ਸਿੰਘ ਦਹੇਲੇ ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਦੋਰਾਹਾ ਦੇ ਪ੍ਰਧਾਨ ਹਰਵਿੰਦਰ ਸਿੰਘ, ਵਿਸ਼ਵਕਰਮ ਮੰਦਰ ਕਮੇਟੀ ਭਾਦਸੋਂ ਦੇ ਪ੍ਰਧਾਨ ਮਨਪ੍ਰੀਤ ਸਿੰਘ (ਕਰਤਾਰ ਕੰਬਾਇਨ) ਸ਼੍ਰੀ ਵਿਸ਼ਵਕਰਮਾ ਸਭਾ ਮਲੇਰਕੋਟਲਾ ਦੇ ਪ੍ਰਧਾਨ ਦਵਿੰਦਰ ਸਿੰਘ ਮਠਾੜੂ, ਭਗਵਾਨ ਸ਼੍ਰੀ ਵਿਸ਼ਵਕਰਮਾ ਸਭਾ ਰਾਜਪੁਰਾ ਦੇ ਪ੍ਰਧਾਨ ਰਣਜੀਤ ਸਿੰਘ, ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ੍ਹ ਦੇ ਪ੍ਰਧਾਨ ਜਸਵਿੰਦਰ ਸਿੰਘ ਮੂਧੜ, ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਨਾਭਾ ਦੇ ਚੇਅਰਮੈਨ ਭਗਵੰਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਮੀਤ ਪ੍ਰਧਾਨ ਵਰਿੰਦਰ ਸਿੰਘ ਦਹੇਲੇ, ਅਜੀਤ ਸਿੰਘ ਰੂਪਰਾਏ, ਖੰਨਾ ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ, ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਹਰਮੇਸ਼ ਲੋਟੇ, ਜਨਰਲ ਸਕੱਤਰ ਰਾਜਿੰਦਰ ਸਿੰਘ ਸੋਹਲ ਆਦਿ ਹਾਜਰ ਸਨ |