28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਾਤਾ ਕਿਰਪਾਲ ਕੌਰ ਜੱਲ੍ਹਾ ਨਮਿਤ ਸ਼ਰਧਾਂਜਲੀ ਸਮਾਗਮ, ਸੈਂਕੜੇ ਆਗੂ ਅਤੇ ਸੰਗਤਾਂ ਪਹੁੰਚੀਆਂ

Ad Position 21
No active advertisement
ਅਜੀਤ ਡੈਸਕ 20-04-2026
ਪਾਇਲ, 19 ਅਪੈ੍ਰਲ (ਰਜਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦੇ ਉੱਘੇ ਆਗੂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸ਼ਿਵਰਾਜ ਸਿੰਘ ਜੱਲਾ ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਪਿੰਡ ਜੱਲ੍ਹਾ ਵਿਖੇ ਹੋਇਆ | ਇਸ ਸਮੇਂ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਬਰਤੋੜ ਸਿੰਘ ਵੱਲੋ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਮੌਕੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਸੰਸਦੀ ਮੈਂਬਰ ਬਿਕਰਮਜੀਤ ਸਿੰਘ ਖ਼ਾਲਸਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਜਿਲਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਗਿਆਨੀ ਤਰਲੋਚਨ ਸਿੰਘ ਭੁਮੱਦੀ, ਰਾਜਦੀਪ ਸਿੰਘ ਫਿਰੋਜਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਕਿਰਪਾਲ ਕੌਰ ਸਿੱਖੀ ਸਰੂਪ ਦੇ ਧਾਰਨੀ ਹੰੁਦਿਆਂ ਆਪਣੇ ਸੰਘਰਸ਼ ਭਰੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਆਪਣੇ ਬੱਚਿਆ ਨੂੰ ਚੰਗੀ ਸਿੱਖੀ ਦਿੱਤੀ ਅਤੇ ਆਪਣੀ ਉਚੀ ਸੋਚ ਸਦਕਾ ਪਰਿਵਾਰ ਨੂੰ ਬੁਲੰਦੀਆਂ ਤੇ ਪਹੰੁਚਾਇਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਘਰ ਵਿੱਚ ਪ੍ਰਕਾਸ਼ ਰੱਖ ਕੇ ਦਿ੍ੜ ਇਰਾਦੇ ਨਾਲ ਜ਼ਿੰਦਗੀ ਬਤੀਤ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਮਾਤਾਵਾਂ ਤੋਂ ਆਪਣੇ ਜੀਵਨ ਵਿੱਚ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਸੰਸਦ ਸਤਵਿੰਦਰ ਕੌਰ ਧਾਲੀਵਾਲ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਜਥੇ ਰਘਵੀਰ ਸਿੰਘ ਸਹਾਰਨਮਾਜਰਾ, ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਭਾਜਪਾ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਸਾਬਕਾ ਜਥੇ ਗੁਰਜੀਵਨ ਸਿੰਘ ਸਰੋਦ, ਜਥੇ: ਹਰਪਾਲ ਸਿੰਘ ਜੱਲ੍ਹਾ, ਯਾਦਵਿੰਦਰ ਸਿੰਘ ਜੰਡਾਲੀ, ਡਾ. ਜਸਪ੍ਰੀਤ ਸਿੰਘ ਬੀਜਾ, ਜਸਮੇਲ ਸਿੰਘ ਬੋਦਲੀ, ਗੁਰਜੀਤ ਸਿੰਘ ਪੰਧੇਰ ਖੇੜੀ, ਨਿਰਮਲ ਸਿੰਘ ਧਾਲੀਵਾਲ, ਜਗਜੀਵਨ ਪਾਲ ਸਿੰਘ ਗਿੱਲ ਦੋਰਾਹਾ, ਪ੍ਰਧਾਨ ਸੰਜੀਵ ਪੁਰੀ ਮਲੌਦ, ਪ੍ਰਧਾਨ ਮਲਕੀਤ ਸਿੰਘ ਗੋਗਾ, ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ, ਕੰਵਰਦੀਪ ਸਿੰਘ ਜੱਗੀ, ਜਥੇ: ਜਗਜੀਤ ਸਿੰਘ ਦੋਲਤਪੁਰ, ਜਥੇ: ਪਿ੍ਤਪਾਲ ਸਿੰਘ ਝੱਮਟ, ਜਥੇ: ਜਗਦੇਵ ਸਿੰਘ ਦੋਬੁਰਜੀ, ਮੇਜਰ ਸਿੰਘ ਪੱਲ੍ਹਾ, ਬਲਵੰਤ ਸਿੰਘ ਘਲੋਟੀ ਐਡ: ਜਸਪ੍ਰੀਤ ਸਿੰਘ ਕਲਾਲਮਾਜਰਾ, ਬਰਜਿੰਦਰ ਸਿੰਘ ਲੋਪੋ, ਅਵਤਾਰ ਸਿੰਘ ਧਮੋਟ, ਜਸਵੀਰ ਸਿੰਘ ਨਿਜਾਮਪੁਰ, ਰੂਬਲ ਦੋਰਾਹਾ, ਜਸਵੀਰ ਸਿੰਘ ਦਾਊਮਾਜਰਾ, ਮਨਜੀਤ ਸਿੰਘ ਘੁਡਾਣੀ, ਗੁਰਜੀਤ ਸਿੰਘ ਚੀਮਾ, ਨਰਿੰਦਰ ਸਿੰਘ ਜਰਗ, ਆੜਤੀ ਸੁਖਵਿੰਦਰ ਸਿੰਘ ਚੀਮਾ, ਰਮਲਜੀਤ ਸਿੰਘ ਗਰਚਾ, ਗੁਰਦੀਪ ਸਿੰਘ ਅੜੈ੍ਹਚਾਂ ਤੇ ਇਲਾਕੇ ਦੇ ਪਤਵੰਤੇ ਅਤੇ ਵੱਡੀ ਗਿਣਤੀ 'ਚ ਰਿਸ਼ਤੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੀ ਬੋਰਡ ਪ੍ਰੀਖਿਆ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ 4 ਸਾਲਾਂ 'ਚ ਪੰਜਾਬ ਦੀ ਨੁਹਾਰ ਬਦਲੀ - ਵਿਧਾਇਕ ਗਿਆਸਪੁਰਾ ਕਿਹਾ - ਕਾਂਗਰਸ ਤੇ ਅਕਾਲੀ ਦਲ -ਭਾਜਪਾ...
Ad Position 24