28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਿਧਾਇਕ ਹਾਕਮ ਸਿੰਘ ਠੇਕੇਦਾਰ ਸਦਕਾ ਅਕਾਲਗੜ੍ਹ 'ਚ ਪਾਰਟੀ ਦਾ ਵਿਸਥਾਰ 31 ਮੈਂਬਰੀ ਕਮੇਟੀ ਦਾ ਐਲਾਨ, ਅਹੁਦੇਦਾਰਾਂ ਦੀ ਨਿਯੁਕਤੀ ਛੇਤੀ-ਪ੍ਰਧਾਨ ਜਗਦੇਵ ਸਿੰਘ

Ad Position 21
No active advertisement
ਅਜੀਤ ਡੈਸਕ 20-04-2026
ਗੁਰੂਸਰ ਸੁਧਾਰ, 19 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਯੋਗ ਅਗਵਾਈ ਤੇ ਦਿਸ਼ਾ-ਨਿਰਦੇਸ਼ਾਂ ਸਦਕਾ ਪਿੰਡ ਅਕਾਲਗੜ੍ਹ ਵਿਚ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਤੇ ਹੋਰ ਸਮੱਰਥਕਾਂ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕਾਰਜ ਜਾਰੀ ਹਨ | ਇਸੇ ਕੜੀ ਤਹਿਤ ਪਿੰਡ ਵਿਖੇ ਆਮ ਆਦਮੀ ਪਾਰਟੀ ਦੀ ਮੁੱਢਲੀ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਅਨੁਸਾਰ ਇਸ ਵਿਚ ਪੁਰਾਣੇ ਤੇ ਨਵੇਂ ਮਿਹਨਤੀ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਪਿੰਡ ਦੀ ਇਕਾਈ ਦੇ ਅਹੁਦੇਦਾਰ ਐਲਾਨ ਕੇ ਪਾਰਟੀ ਦੀਆਂ ਨੀਤੀਆਂ, ਸਹੂਲਤਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਬਲਾਕ ਪ੍ਰਧਾਨ ਰਮੇਸ਼ ਜੈਨ, ਵਪਾਰ ਮੰਡਲ ਚੇਅਰਮੈਨ ਹਰਸ਼ ਜੈਨ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 2027 ਦੌਰਾਨ ਮੁੜ ਤੋਂ ਹਾਕਮ ਸਿੰਘ ਠੇਕੇਦਾਰ ਨੂੰ ਵਿਧਾਇਕ ਬਨਾਉਣ ਲਈ ਪਾਰਟੀ ਆਗੂਆਂ, ਵਰਕਰਾਂ ਵਲੋਂ ਹੁਣ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ | ਇਸ ਮੌਕੇ ਪ੍ਰਧਾਨ ਜਗਦੇਵ ਸਿੰਘ, ਜਥੇਦਾਰ ਅਵਤਾਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਸੂਬੇਦਾਰ ਨਿਰਮਲ ਸਿੰਘ, ਤਜਿੰਦਰ ਸਿੰਘ ਤੇਜਾ ਸੈਕਟਰੀ, ਹਰਦੀਪ ਸਿੰਘ ਦੀਪ ਸਟੂਡੀਓ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਮਹਿੰਦਰ ਸਿੰਘ, ਧਰਮਪਾਲ ਸਿੰਘ, ਸਤਪਾਲ ਸਿੰਘ, ਸੁਖਜਿੰਦਰ ਸਿੰਘ ਬੀਰ੍ਹੀ, ਧਰਵਿੰਦਰ ਸਿੰਘ, ਹਰਚੰਦ ਸਿੰਘ, ਜਰਨੈਲ ਸਿੰਘ ਨਿੱਕਾ, ਜੱਗੀ ਸਿੰਘ ਆਦਿ ਸਮੇਤ ਹੋਰ ਪਾਰਟੀ ਆਗੂ, ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਸਮਾਜਿਕ ਵਿਗਿਆਨ 'ਤੇ ਦੋ ਦਿਨਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਫ਼ਲਤਾਪੂਰਵਕ ਆਯੋਜ... ਅਗਲੀ ਖ਼ਬਰ ਕਣਕ ਦੀ ਖ਼ਰੀਦ 36 ਕਿਸਾਨ ਜਥੇਬੰਦੀਆਂ ਦੇ ਘੋਲ ਦੀ ਮੁੱਢਲੀ ਜਿੱਤ-ਲਲਤੋਂ/ਤਲਵੰਡੀ
Ad Position 24