28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਣਕ ਦੀ ਖ਼ਰੀਦ 36 ਕਿਸਾਨ ਜਥੇਬੰਦੀਆਂ ਦੇ ਘੋਲ ਦੀ ਮੁੱਢਲੀ ਜਿੱਤ-ਲਲਤੋਂ/ਤਲਵੰਡੀ

Ad Position 21
No active advertisement
ਅਜੀਤ ਡੈਸਕ 20-04-2026
ਗੁਰੂਸਰ ਸੁਧਾਰ, 19 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕਿਸਾਨ-ਮਜ਼ਦੂਰ ਮੋਰਚਾ ਪੰਜਾਬ, ਸੰਯੁਕਤ ਕਿਸਾਨ ਮੋਰਚਾ ਦੀਆਂ 6 ਅਤੇ ਆਜ਼ਾਦ ਕਿਸਾਨ ਮੋਰਚਾ ਸਮੇਤ ਕੁੱਲ 36 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ 'ਚ ਕਣਕ ਦੀ 15 ਦਿਨਾਂ ਤੋਂ ਬੁਰੀ ਤਰ੍ਹਾਂ ਰੋਕੀ ਹੋਈ ਖ਼ਰੀਦ ਨੂੰ ਚਾਲੂ ਕਰਵਾਉਣ ਲਈ 14 ਅਪ੍ਰੈਲ ਦੀ ਸਾਂਝੀ ਸੂਬਾਈ ਮੀਟਿੰਗ ਰਾਹੀਂ 17 ਅਪ੍ਰੈਲ ਦੇ ਪੰਜਾਬ ਪੱਧਰੀ 3 ਘੰਟੇ ਦਾ ਰੇਲ ਰੋਕੋ ਚੱਕਾ ਜਾਮ ਦੇ ਵੱਡੇ ਘੋਲ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀਆਂ ਜ਼ੋਰਦਾਰ ਤਿਆਰੀਆਂ ਵੀ ਵਿੱਢੀਆਂ ਹੋਈਆਂ ਸਨ | ਘੋਲ ਦੀ ਤਿਆਰੀ ਮੁਹਿੰਮ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਸਬੰਧਿਤ ਕਿਸਾਨ ਆਗੂਆਂ ਨਾਲ ਮਸਲੇ ਦੇ ਹੱਲ ਲਈ ਕਈ ਵਾਰ ਗੱਲਬਾਤ ਹੋਈ ਅਤੇ ਨਾਲ ਹੀ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕਣਕ ਦੀ ਖ਼ਰੀਦ ਨੇ ਵੀ ਕੁਝ ਰਫ਼ਤਾਰ ਫੜੀ | ਸਿੱਟੇ ਵਜੋਂ ਉਪਰੋਕਤ ਜਥੇਬੰਦੀਆਂ ਨੇ ਇਸ ਮੁੱਢਲੀ ਜਿੱਤ ਕਰਾਰ ਦਿੰਦਿਆਂ ਰੇਲ ਰੋਕੋ ਐਕਸ਼ਨ ਨੂੰ 3 ਦਿਨ ਲਈ ਮੁਲਤਵੀ ਕਰ ਦਿੱਤਾ ਅਤੇ ਲਗਾਤਾਰ ਖ਼ਰੀਦ ਕਾਰਜਾਂ 'ਤੇ ਬਾਜ਼ ਅੱਖ ਰੱਖਣ ਦਾ ਫ਼ੈਸਲਾ ਕੀਤਾ ਹੈ | ਦੋਨਾਂ ਆਗੂਆਂ ਨੇ ਇਸ ਮੁੱਢਲੀ ਜਿੱਤ ਨੂੰ 36 ਸੰਘਰਸ਼ਸ਼ੀਲ ਜਥੇਬੰਦੀਆਂ ਤੇ ਕਿਸਾਨੀ ਲਹਿਰ ਦੀ ਸਾਂਝੀ ਜਿੱਤ ਕਰਾਰ ਦਿੱਤਾ ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖ਼ਰੀਦ ਮਾਪਦੰਡਾਂ ਵਿਚ ਦਿੱਤੀ ਢਿੱਲ ਤਹਿਤ ਪੰਜਾਬ ਸਰਕਾਰ ਦੇ ਐਡੀਸ਼ਨਲ ਸਕੱਤਰ ਅਤੇ ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਸਕੱਤਰ ਨੂੰ ਪੱਤਰ ਜਾਰੀ ਕਰਕੇ ਲਸਟਰ ਲੈਸ (ਦਾਣੇ ਦੇ ਰੰਗ ਬਦਲਣ ਸੰਬੰਧੀ) 70 ਪ੍ਰਤੀਸ਼ਤ ਸੁੰਗੜੇ ਤੇ ਟੁੱਟੇ ਦਾਣੇ ਸਬੰਧੀ 15 ਫ਼ੀਸਦੀ ਤੇ ਖ਼ਰਾਬੇ ਦੇ ਦਾਣੇ ਸਬੰਧੀ 6 ਫ਼ੀਸਦੀ ਛੋਟ ਦਿੱਤੀ ਹੈ | ਅੰਤ 'ਚ ਦੋਨਾਂ ਆਗੂਆਂ ਨੇ ਦੱਸਿਆ ਕਿ 36 ਜਥੇਬੰਦੀਆਂ ਦੀ ਸਾਂਝੀ ਮੰਗ ਅਨੁਸਾਰ ਉਪਰੋਕਤ ਫਾਰਮੂਲੇ ਦੇ ਅੜਿੱਕਿਆਂ ਨੂੰ ਦੂਰ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਕਣਕ ਦਾ ਦਾਣਾ-ਦਾਣਾ ਖ਼ਰੀਦਣ, ਨਹੀਂ ਤਾਂ ਮੁਲਤਵੀ ਕੀਤਾ ਫ਼ੈਸਲਾਕੁੰਨ ਸੰਘਰਸ਼ ਮੁੜ ਚਾਲੂ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਦੋਨਾਂ
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਹਾਕਮ ਸਿੰਘ ਠੇਕੇਦਾਰ ਸਦਕਾ ਅਕਾਲਗੜ੍ਹ 'ਚ ਪਾਰਟੀ ਦਾ ਵਿਸਥਾਰ 31 ਮੈਂਬਰੀ ਕਮੇਟੀ ਦਾ ਐਲਾਨ, ਅਹੁਦੇਦਾਰਾਂ ਦੀ ਨ... ਅਗਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੀ ਬੋਰਡ ਪ੍ਰੀਖਿਆ 'ਚ ਮੱਲਾਂ ਮਾਰੀਆਂ <br/>
Ad Position 24