11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗਿਫਟ ਹਾਊਸ ਦੀ ਦੁਕਾਨ 'ਚ ਲੱਖਾਂ ਦੀ ਚੋਰੀ

Ad Position 21
No active advertisement
ਅਜੀਤ ਡੈਸਕ 22-04-2026
ਮਾਛੀਵਾੜਾ ਸਾਹਿਬ - 21 ਅਪ੍ਰੈਲ (ਮਨੋਜ ਕੁਮਾਰ) -ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਮਨਿਆਰੀ ਦੇ ਨਾਲ ਨਾਲ ਗਿਫਟ ਵੇਚਣ ਦੀ ਦੁਕਾਨ 'ਤੇ ਬੀਤੀ ਰਾਤ ਕਿਸੇ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾਂ ਰੁਪਏ ਦੀ ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਤੇ ਇਸ ਚੋਰੀ ਵਿੱਚ ਜਿਆਦਾਤਰ ਨਗਦੀ ਦੱਸੀ ਜਾ ਰਹੀ ਹੈ ਜਿਹੜੀ ਕਿ ਦੁਕਾਨ ਦੇ ਗੱਲੇ ਵਿੱਚ ਕਿਸੇ ਕਮੇਟੀ ਦੀ ਪੇਮੈਟ ਪਈ ਸੀ | ਜਾਣਕਾਰੀ ਅਨੁਸਾਰ, ਮੰਗਲਵਾਰ ਦੀ ਸਵੇਰ ਗੋਲਡੀ ਗਿਫਟ ਹਾਊਸ ਵਿੱਚ ਇਹ ਚੋਰੀ ਹੋਣ ਦੀ ਸੂਚਨਾ ਮਿਲੀ ਹਾਲਕਿ ਸੀਸੀਟੀਵੀ ਫੁਟੇਜ ਵਿੱਚ ਕੈਦ ਇੱਕ ਚੋਰ ਦੁਕਾਨ ਦੇ ਨਾਲ ਲੱਗਦੀਆਂ ਪੌੜੀਆਂ ਚੜਦਾ ਹੈ ਅਤੇ ਛੋਟੀਆਂ ਸ਼ੀਸ਼ੇ ਦੀਆਂ ਇੱਟਾਂ ਤੋੜ ਕੇ ਅੰਦਰ ਦਾਖਲ ਹੁੰਦਾ ਹੈ | ਚੋਰ ਸਿੱਧਾ ਦੁਕਾਨ ਵਿੱਚ ਗਿਆ, ਸਾਰੀ ਨਕਦੀ ਆਪਣੇ ਬੈਗ ਵਿੱਚ ਪਾ ਲਈ, ਅਤੇ ਉਸੇ ਤਰਾਂ ਬਾਹਰ ਨਿਕਲ ਗਿਆ | ਚੋਰ ਨੇ ਦੁਕਾਨ ਦੇ ਅੰਦਰ ਲਗਭਗ ਡੇਢ ਘੰਟਾ ਬਿਤਾਇਆ | ਦੁਕਾਨ ਦੇ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕੱਲ ਇੱਕ ਦੋਸਤ ਤੋਂ ਭੁਗਤਾਨ ਆਇਆ ਸੀ, ਜਿਸ ਵਿੱਚ ਕੁੱਲ 5 ਲੱਖ ਰੁਪਏ ਸਨ | ਇਸ ਤੋਂ ਇਲਾਵਾ, ਆਲੇ-ਦੁਆਲੇ ਨਵੇਂ ਕਰੰਸੀ ਨੋਟਾਂ ਅਤੇ ਡਾਲਰਾਂ ਦੇ ਬੰਡਲ ਵੀ ਪਏ ਸਨ, ਜੋ ਸਾਰੇ ਚੋਰ ਚੋਰੀ ਕਰ ਲਏ ਸਨ |ਹਾਲਕਿ ਚੋਰ ਕੈਮਰੇ ਦਾ ਮੈਮਰੀ ਕਾਰਡ ਵੀ ਨਾਲ ਲੈ ਗਿਆ | ਇਸ ਚੋਰੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਕਰ ਦਿੱਤਾ ਹੈ ਹਾਲਕਿ ਬਜ਼ਾਰ ਵਿੱਚ ਚੋਕੀਦਾਰ ਦੀ ਡਿਊਟੀ ਵੀ ਰਹਿੰਦੀ ਹੈ ਪਰ ਬੇਖੋਫ ਮਾਹੋਲ ਵਿੱਚ ਵਾਪਰੀ ਇਸ ਘਟਨਾ ਨੇ ਕਈ ਸਵਾਲ ਖੜੇ ਕੀਤੇ ਹਨ ਕਿ ਮੰਡੀ ਦਾ ਸੀਜਨ ਹੋਣ ਕਰਕੇ ਪੁਲਿਸ ਟੀਮ ਦੀ ਮੌਜੂਦਗੀ ਕਿੱਥੇ ਰਹੀ ਹਾਲਕਿ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਪਰ ਚੋਰ ਅਜੇ ਪੁਲਿਸ ਦੀ ਗਿ੍ਫਤ ਤੋਂ ਬਾਹਰ ਹੈ |
Ad Position 22
No active advertisement
ਪਿਛਲੀ ਖ਼ਬਰ ਮਨਿਆਰੀ ਦੀ ਦੁਕਾਨ 'ਚੋਂ ਚੋਰ ਲੱਖਾਂ ਦੀ ਨਕਦੀ ਲੈ ਕੇ ਰਫ਼ੂਚੱਕਰ ਅਗਲੀ ਖ਼ਬਰ ਰਾਈਸ ਮਿੱਲ 'ਚ ਅੱਗ ਲੱਗੀ
Ad Position 24