19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਣਪਛਾਤੇ ਵਾਹਨ ਨੇ ਗਰੀਬ ਮਜ਼ਦੂਰ ਨੂੰ ਕੁਚਲਿਆ

Ad Position 21
No active advertisement
ਅਜੀਤ ਡੈਸਕ 25-04-2026
ਮਾਛੀਵਾੜਾ ਸਾਹਿਬ, 24 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਬੀਤੀ ਦੇਰ ਰਾਤ ਸਰਹਿੰਦ ਨਹਿਰ ਦੇ ਗੜ੍ਹੀ ਪੁਲ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਇੱਕ ਗਰੀਬ ਮਜ਼ਦੂਰ ਸਬਕ ਲਾਲ ਸਾਹਨੀ ਦੀ ਮੌਤ ਹੋ ਗਈ ਜਿਸ ਦੀ ਉਮਰ ਕਰੀਬ 54 ਸਾਲ ਸੀ | ਜਾਣਕਾਰੀ ਅਨੁਸਾਰ ਸਬਕ ਲਾਲ ਸਾਹਨੀ ਗੜ੍ਹੀ ਪੁਲ 'ਤੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਉਸ ਨੰੂ ਅਣਪਛਾਤੇ ਵਾਹਨ ਨੇ ਫੇਟ ਮਾਰ ਕੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸਬਕ ਲਾਲ ਸਾਹਨੀ ਪੱਲੇਦਾਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਪ੍ਰਸ਼ੋਤਮ ਲਾਲ ਵੀ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਦੱਸਿਆ ਕਿ ਮਿ੍ਤਕ ਨੂੰ ਕੁਚਲਨ ਵਾਲੇ ਵਾਹਨ ਸਬੰਧੀ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਪਰ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਾਛੀਵਾੜਾ ਥਾਣਾ 'ਚ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪਿ੍ੰਸੀਪਲ ਅਤੇ ਕਾਲਜ ਦੀ ਵਿਦਿਆਰਥਣ ਦਾ ਯੂਥ ਵੈੱਲਫੇਅਰ ਵਿਭਾਗ ਵਲੋਂ ਸਨਮਾਨ ਅਗਲੀ ਖ਼ਬਰ ਮੋਕ ਡਰਿੱਲ ਨੂੰ ਲੈ ਕੇ ਹਾਜੀਪੁਰ ਖੇਤਰ 'ਚ ਲੋਕਾਂ ਵਿਚ ਜਾਗਰੂਕਤਾ ਦੀ ਭਾਰੀ ਕਮੀ ਦੇਖੀ
Ad Position 24