19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪਿ੍ੰਸੀਪਲ ਅਤੇ ਕਾਲਜ ਦੀ ਵਿਦਿਆਰਥਣ ਦਾ ਯੂਥ ਵੈੱਲਫੇਅਰ ਵਿਭਾਗ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 25-04-2026
ਦੋਰਾਹਾ, 24 ਅਪ੍ਰੈਲ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਅਤੇ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਨੂੰ ਕੱਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈੱਲਫੇਅਰ ਵਿਭਾਗ ਵਲੋਂ ਕਰਵਾਏ ਸਾਲਾਨਾ ਸਮਾਰੋਹ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਾਲਜ ਦੇ ਮੌਜੂਦਾ ਸੈਸ਼ਨ ਦੌਰਾਨ ਵਿਭਾਗ ਵਲੋਂ ਕਰਵਾਏ ਗਏ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਵਿਚ ਐਡਮਿਨਿਸਟਰੇਟਿਵ ਅਫ਼ਸਰ ਵਜੋਂ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਸੰਸਥਾਨਾਂ ਦੀ ਨੁਮਾਇੰਦਗੀ ਕੀਤੀ | ਐਡਮਿਨਿਸਟਰੇਟਿਵ ਅਫ਼ਸਰ ਵਜੋਂ ਡਾ. ਸਰਵਜੀਤ ਕੌਰ ਬਰਾੜ ਨੇ ਸਾਰੇ ਭਾਗੀਦਾਰਾਂ ਨੂੰ ਵੱਖ-ਵੱਖ ਖੇਤਰੀ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਹੁਨਰ, ਟੀਮ ਵਰਕ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਸਿਖਲਾਈ ਦਿੱਤੀ | ਪਿ੍ੰਸੀਪਲ ਡਾ. ਬਰਾੜ ਨੂੰ ਯੂਥ ਵੈੱਲਫੇਅਰ ਵਿਭਾਗ ਵਲੋਂ ਪ੍ਰਕਾਸ਼ਿਤ ਸਾਲਾਨਾ ਮੈਗਜ਼ੀਨ 'ਜਵਾਂ ਤਰੰਗ' ਦੇ ਹਿੰਦੀ ਭਾਗ ਦੀ ਸੰਪਾਦਕ ਵਜੋਂ ਵੀ ਚੁਣਿਆ ਗਿਆ | ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਕੈਂਪ ਦੀ ਬੈੱਸਟ ਰਨਰ ਅੱਪ ਰਹੀ, ਨੂੰ ਵੀ ਇਸ ਮੌਕੇ 'ਤੇ ਸਨਮਾਨਿਤ ਕੀਤਾ ਗਿਆ | ਗੁਰੂ ਨਾਨਕ ਮੈਨੇਜਿੰਗ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਬਰਾੜ, ਐਗਜ਼ੀਕਿਊਟਿਵ ਕਮੇਟੀ ਮੈਂਬਰ ਰੁਪਿੰਦਰ ਬਰਾੜ ਅਤੇ ਮੈਂਬਰਾਂ ਨੇ ਡਾ. ਸਰਵਜੀਤ ਬਰਾੜ ਅਤੇ ਨਵਨੀਤ ਕੌਰ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕੁਹਾੜਾ ਚੌਕ ਤੇ ਆਸਪਾਸ ਦੇ ਇਲਾਕੇ ਅੰਦਰ ਚੋਰ ਗਰੋਹ ਸਰਗਰਮ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫਾਰਮਰ 'ਚੋਂ ਤਾਂਬਾ, ਤੇਲ... ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਗਰੀਬ ਮਜ਼ਦੂਰ ਨੂੰ ਕੁਚਲਿਆ
Ad Position 24