30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਰਕਾਰ ਘਰੇਲੂ ਸੈਕਟਰ ਲਈ ਬਿਜਲੀ ਦੀ 24 ਘੰਟੇ ਨਿਰਵਿਘਨ ਰੈਗੂਲਰ ਸਪਲਾਈ ਦੇਵੇ- ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 27-04-2026
ਪਾਇਲ, 26 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਇਸ ਸਾਲ ਗਰਮੀ ਨੇ ਅਗੇਤਾ ਅਪ੍ਰੈਲ ਮਹੀਨੇ ਦੌਰਾਨ ਬਹੁਤ ਜ਼ਿਆਦਾ ਜ਼ੋਰ ਫੜ ਲਿਆ ਹੈ | ਜਦ ਕਿ ਆਮ ਤੌਰ 'ਤੇ ਮਈ ਜੂਨ ਮਹੀਨੇ ਦੌਰਾਨ ਜ਼ਿਆਦਾ ਤਰ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਅਤੇ ਘਰੇਲੂ ਸੈਕਟਰ ਲਈ ਬਿਜਲੀ ਦੀ ਸਪਲਾਈ ਬਹੁਤ ਘੱਟ ਗਈ ਹੈ | ਇਸ ਵਾਰੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸਨ ਕਿ ਬਲਬ ਚਮਕਾ ਵੀ ਨਹੀਂ ਮਾਰਨਾ ਜਦੋਂ ਕਿ ਹੁਣ ਪੰਜਾਬ ਦੇ ਲੋਕ ਦਿਨ ਰਾਤ ਲੰਬੇ ਕੱਟਾ ਦਾ ਸਾਹਮਣਾ ਕਰ ਰਹੇ ਹਨ ਕਿ ਗੱਲ ਹੁਣ ਸਰਕਾਰ ਕੋਲ ਬਿਜਲੀ ਹੈ ਨਹੀਂ ਜਦੋਂ ਕਿ ਸਰਕਾਰ ਨੂੰ ਘਰੇਲੂ ਸੈਕਟਰ ਲਈ ਬਿਜਲੀ ਦੀ ਨਿਰਵਿਘਨ 24 ਘੰਟੇ ਰੈਗੂਲਰ ਸਪਲਾਈ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਈਨਾਂ ਦੀ ਮੁਰੰਮਤ ਕਰਕੇ ਦਿਨ ਸਮੇਂ ਤਾਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਰਾਤ ਸਮੇਂ ਵੀ ਲੰਮੇ ਲੰਮੇ ਕੱਟਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ | ਗਰਮੀ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ | ਕਿਉਂਕਿ ਦਿਨ ਭਰ ਕੰਮ ਕਰਨ ਵਾਲਾ ਹਰ ਕੋਈ ਸਰਕਾਰ ਨੂੰ ਕੋਸ ਰਿਹਾ ਹੈ | ਲੰਮੇ ਲੰਮੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬਿਜਲੀ ਦੀ ਮੰਗ ਦਾ ਅੰਕੜਾ 12000 ਮੈਗਾਵਾਟ ਤੋ ਪਾਰ ਲੰਘ ਗਿਆ ਹੈ | ਹਰ ਰੋਜ ਗਰਮੀ ਤੇ ਤਪਸ਼ ਵਧਣ ਕਾਰਨ ਜੀਵਨ ਬੇਹਾਲ ਹੋਣ ਲੱਗਾ ਹੈ | ਇਹ ਵੀ ਪਤਾ ਲੱਗਾ ਹੈ ਕਿ ਗਰਮੀ ਹੋਰ ਵਧਣ ਕਾਰਨ ਬਿਜਲੀ ਦੀ ਮੰਗ 17000 ਮੈਗਾਵਾਟ ਵੀ ਪਾਰ ਕਰ ਸਕਦੀ ਹੈ | ਉਨ੍ਹਾਂ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਆਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਘਰੇਲੂ ਸੈਕਟਰ ਲਈ ਬਿਜਲੀ ਦੀ 24 ਘੰਟੇ ਸਪਲਾਈ ਦੇਵੇ ਅਤੇ ਸਰਕਾਰ ਨੂੰ ਬਿਜਲੀ ਸਪਲਾਈ ਦੀ ਮੰਗ ਪੂਰੀ ਕਰਨ ਲਈ ਹੋਰ ਸਾਧਨ ਜੁਟਾਉਣੇ ਚਾਹੀਦੇ ਹਨ | ਹੋਰਨਾਂ ਤੋਂ ਇਲਾਵਾ ਉਪਰੋਕਤ ਮੰਗ ਦਾ ਸਮਰਥਨ ਕਰਨ ਵਾਲਿਆਂ ਵਿੱਚ ਰਾਏ ਸਿੰਘ ਪੰਚ, ਬਲਦੇਵ ਸਿੰਘ ਪੰਚ, ਮਲਕੀਤ ਖਾਨ ਪੰਚ, ਸੁਖਵਿੰਦਰ ਸਿੰਘ, ਹਰੀਮੇਲ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਗੁਰਦੀਪ ਸਿੰਘ ਮੋਨਟੀ, ਰਾਜਿੰਦਰ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ ਫ਼ੌਜੀ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੂਰ, ਹਰਸ਼ੀ ਬਾਬੂ, ਮੇਵਾ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਨਵਦੀਪ ਸਿੰਘ ਦੀਪਾ, ਈਸ਼ਰ ਸਿੰਘ ਫ਼ੌਜੀ, ਅਨਵਰ ਮੁਹੰਮਦ, ਰਣਜੀਤ ਸਿੰਘ, ਨੰਬਰਦਾਰ ਜਗਤਾਰ ਸਿੰਘ, ਹਰਸ਼ਦੀਪ ਸਿੰਘ ਅਤੇ ਥਾਣੇਦਾਰ ਸਰਾਜਦੀਨ ਸ਼ਾਮਲ ਹਨ |p
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਅਗਲੀ ਖ਼ਬਰ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿਖੇ 'ਵਿਦਿਆਰਥੀ ਕੌਂਸਲ' ਦਾ ਗਠਨ ਜਸਕਰਨਪ੍ਰੀਤ ਸਿੰਘ ਹੈੱਡ ਬੁਆਏ ਅਤੇ ਮਨਿੰਦਰਪ੍ਰੀਤ ਕ...
Ad Position 24