ਡੇਹਲੋਂ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿਖੇ 'ਸਟੂਡੈਂਟ ਕੌਂਸਲ ਦਾ ਗਠਨ' ਕੀਤਾ ਗਿਆ | ਵਿਦਿਆਰਥੀਆਂ ਵਿਚ ਅਜੋਕੇ ਸਮੇਂ ਅਗਾਂਹ-ਵਧੂ ਅਤੇ ਲੀਡਰਸ਼ਿਪ ਪ੍ਰਫੁੱਲਿਤ ਕਰਨ ਹਿਤ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਦੇ ਉਦੇਸ਼ ਲਈ 'ਇਨਵੈਸਚਰ ਸੈਰੇਮਨੀ' ਕੀਤੀ ਗਈ | ਸਮਾਗਮ ਵਿਚ ਸਕੂਲ ਜੀਵਨ ਪੜ੍ਹਾਈ, ਅਨੁਸ਼ਾਸਨ ਅਤੇ ਹੋਰ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਵਿਚ ਯੋਗਤਾ ਵਿਕਸਿਤ ਕਰਨ ਲਈ ਵਿਦਿਆਰਥੀ ਕੌਂਸਲ ਗਠਿਤ ਕੀਤੀ ਗਈ | ਜਿਸ ਵਿਚ ਸਮੁੱਚੀ ਵਿਵਸਥਾ ਦੀ ਅਗਵਾਈ ਹਿਤ ਸ਼ਬਨਮਪ੍ਰੀਤ ਕੌਰ ਅਤੇ ਮਨਤੇਜਪ੍ਰਤਾਪ ਸਿੰਘ (10+2) ਨੂੰ ਸਕੂਲ ਕੈਪਟਨ ਅਤੇ ਬਲਰਾਜ ਸਿੰਘ (10+2) ਨੂੰ ਡਿਪਟੀ ਸਕੂਲ ਕੈਪਟਨ ਚੁਣਿਆ ਗਿਆ | ਤੇਜਿੰਦਰਜੋਤ ਕੌਰ ਨੂੰ ਸਪੋਰਟਸ ਕੈਪਟਨ ਅਤੇ ਅਰੁਣਪ੍ਰੀਤ ਸਿੰਘ (10+2) ਨੂੰ ਡਿਪਟੀ ਸਪੋਰਟਸ ਕੈਪਟਨ ਚੁਣਿਆ ਗਿਆ | ਜਸਕਰਨਪ੍ਰੀਤ ਸਿੰਘ (10+2) ਨੂੰ ਹੈੈੱਡ ਬੁਆਏ ਅਤੇ ਮਨਿੰਦਰਪ੍ਰੀਤ ਕੌਰ (10+2) ਨੂੰ ਹੈੈੱਡ ਗਰਲ ਚੁਣਿਆ ਗਿਆ | ਸਕੂਲ ਦੇ ਚਾਰ ਹਾਊਸ ਸਿਸਟਮ ਨਾਲ ਸੰਬੰਧਿਤ ਚਾਰ ਹਾਊਸਸ ਦੇ ਹਾਊਸ ਕੈਪਟਨ ਕ੍ਰਮਵਾਰ ਸਤਲੁਜ ਹਾਊਸ ਦੀ ਸੁਖਪ੍ਰੀਤ ਕੌਰ ਗਿੱਲ (10+2), ਕਾਵੇਰੀ ਹਾਊਸ ਦੀ ਹਰਲੀਨ ਕੌਰ ਪੰਨੂ (10+2), ਬ੍ਰਹਮਪੁੱਤਰਾ ਹਾਊਸ ਦੀ ਹਰਸ਼ਦੀਪ ਕੌਰ ਅਤੇ ਗੋਦਾਵਰੀ ਹਾਊਸ ਦੀ ਰਜਨਦੀਪ ਕੌਰ (10+2) ਨੂੰ ਹਾਊਸ ਕੈਪਟਨ ਚੁਣਿਆ ਗਿਆ | ਇਸ ਲੜੀ ਤਹਿਤ ਚਾਰ ਡਿਪਟੀ ਹਾਊਸ ਕੈਪਟਨ, 20 ਸਕੂਲ ਪ੍ਰੀਫੈਕਟ ਅਤੇ ਤੀਸਰੀ ਤੋਂ ਬਾਰ੍ਹਵੀਂ ਤੱਕ ਦੇ ਕਲਾਸ ਰੀਪ੍ਰਜੈਂਟੇਟਿਵ ਵੀ ਨਿਯੁਕਤ ਕੀਤੇ ਗਏ | ਇਸ ਸਮਾਗਮ ਵਿਚ ਮਾਰਚ ਪਾਸਟ ਉਪਰੰਤ ਪਿ੍ੰਸੀਪਲ ਨਵੀਨ ਬਾਂਸਲ ਹੁਰਾਂ ਨੇ ਸਮੁੱਚੀ ਵਿਦਿਆਰਥੀ ਕੌਂਸਲ ਨੂੰ ਸਹੁੰ ਚੁਕਾਈ ਗਈ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਨੇ ਕੌਂਸਲ ਮੈਂਬਰਾਂ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਸਕੂਲ ਜੀਵਨ ਅਤੇ ਸਮੁੱਚੀ ਜ਼ਿੰਦਗੀ ਵਿਚ ਵਿਆਪਕ ਮਹੱਤਤਾ ਬਾਰੇ ਦੱਸਦਿਆਂ ਵਧਾਈ ਦਿੱਤੀ ਅਤੇ ਸਫਲਤਾ ਲਈ ਆਸ਼ੀਰਵਾਦ ਦਿੱਤਾ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਸਿੰਘ, ਮਨਦੀਪ ਕੌਰ ਪੰਧੇਰ, ਰਮਨਪ੍ਰੀਤ ਗਰੇਵਾਲ, ਡੀ. ਪੀ. ਜਸਵੰਤ ਸਿੰਘ ਪੰਨੂ, ਮਨਪ੍ਰੀਤ ਸਿੰਘ ਸਟਾਫ਼ ਮੈਂਬਰ ਹਾਜ਼ਰ ਸਨ |