01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮੋਟਰਸਾਈਕਲ ਸਵਾਰਾਂ ਦੀ ਸਿੱਧੀ ਟੱਕਰ, 3 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-04-2026
ਮਾਛੀਵਾੜਾ ਸਾਹਿਬ, 27 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਪਿੰਡ ਲੱਖੋਵਾਲ ਦੇ ਟੀ-ਪੁਆਇੰਟ 'ਤੇ ਵਾਪਰੇ ਹਾਦਸੇ ਵਿਚ 2 ਮੋਟਰਸਾਈਕਲ ਸਵਾਰਾਂ ਦੀ ਟੱਕਰ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਹਾਦੀਵਾਲ ਦਾ ਵਾਸੀ ਹਰਪ੍ਰੀਤ ਸਿੰਘ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੱਖੋਵਾਲ ਵਲੋਂ ਰਾਹੋਂ ਰੋਡ 'ਤੇ ਆ ਰਿਹਾ ਸੀ | ਜਦਕਿ ਦੂਸਰੇ ਪਾਸੇ ਭੱਠੇ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਕਾਲਾ, ਸੰਜੀਵ ਵਾਸੀ ਕੁਹਾੜਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਛੀਵਾੜਾ ਨੂੰ ਆ ਰਹੇ ਸਨ | ਦੋਵਾਂ ਦੀ ਲੱਖੋਵਾਲ ਟੀ-ਪੁਆਇੰਟ ਨੇੜੇ ਟੱਕਰ ਹੋ ਗਈ, ਜਿਸ ਵਿਚ ਇਹ ਤਿੰਨੋਂ ਜ਼ਖ਼ਮੀ ਹੋ ਗਏ | ਹੌਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਹਾਲਤ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਰਾਲਾ ਭੇਜਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪੁਰੀ ਪਰਿਵਾਰ ਨੂੰ ਸਦਮਾ, ਮਾਤਾ ਬਿਮਲਾ ਪੁਰੀ ਸਵਰਗਵਾਸ ਅਗਲੀ ਖ਼ਬਰ 8 ਮਹੀਨੇ ਮਗਰੋਂ ਆਵਾਜਾਈ ਲਈ ਖੁੱਲ੍ਹੀ ਨੰਗਲ-ਭਾਖੜਾ ਸੜਕ • ਸੀ.ਆਈ.ਐਸ.ਐਫ. ਦੀ ਸਖ਼ਤੀ ਕਾਰਨ ਲੋਕਾਂ ਨੇ ਸੰਤਾਪ ਹੰਢਾਇ...
Ad Position 24