29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬੀ. ਐੱਲ. ਓ ਆਪਣਾ ਕੰਮ ਬਿਨਾਂ ਕਿਸੇ ਪੱਖਪਾਤ ਤੋਂ ਇਮਾਨਦਾਰੀ ਨਾਲ ਕਰਨ-ਗਿੱਲ ਬੇਰਕਲ੍ਹਾਂ

Ad Position 21
No active advertisement
ਅਜੀਤ ਡੈਸਕ 15-05-2026
ਰਾੜਾ ਸਾਹਿਬ, 14 ਮਈ (ਸੁਖਵੀਰ ਸਿੰਘ ਚਣਕੋਈਆਂ)-ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਵੋਟਰ ਸੂਚੀਆਂ ਦਾ ਕੰਮ ਕਰ ਰਹੇ ਬੀ. ਐੱਲ. ਓ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਬੀ. ਐੱਲ. ਓ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ, ਸਗੋਂ ਸਿਆਸੀ ਸ਼ਹਿ 'ਤੇ ਵੋਟਾਂ ਦੀ ਕੱਟ ਵੱਢ ਕਰਦੇ ਹਨ, ਉਹ ਬਿਨਾਂ ਪੱਖਪਾਤ ਤੋਂ ਆਪਣਾ ਕੰਮ ਇਮਾਨਦਾਰੀ ਅਤੇ ਲਗਨ ਨਾਲ ਕਰਨ | ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਹੇਠ ਜਿਹੜੇ ਗਲਤ ਵੋਟ ਬਣਾਉਂਦੇ ਜਾ ਕੱਟਦੇ ਫੜੇ ਗਏ ਤਾਂ ਲੋੜ ਪੈਣ ਤੇ ਬਲਾਕ ਕਾਂਗਰਸ ਵੱਲੋਂ ਗਲਤ ਕੰਮ ਕਰਨ ਵਾਲੇ ਬੀ. ਐਲ. ਉ ਦੇ ਘਰ ਦਾ ਘਿਰਾਉ ਕੀਤਾ ਜਾਵੇਗਾ | ਇਸ ਮੌਕੇ ਟਿੰਕੂ ਝੱਮਟ (ਕਨੇਡਾ), ਕਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਬਲਜੀਤ ਸਿੰਘ ਕਿਲਾ ਹਾਂਸ ਸਾਬਕਾ ਸਰਪੰਚ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਿਭਾਗ ਦੀ ਅਣਦੇਖੀ ਕਾਰਨ ਈਸੜੂ ਬੀਟ ਹੋਈ ਲਾਵਾਰਿਸ-ਬੈਨੀਪਾਲ ਅਗਲੀ ਖ਼ਬਰ ਆਯੁਰਵੈਦਿਕ ਦਵਾਖ਼ਾਨਾ ਮਾਲਕ ਨੂੰ ਅਣਪਛਾਤੇ ਨੰਬਰ ਤੋਂ ਆਇਆ ਧਮਕੀ ਭਰਿਆ ਫ਼ੋਨ, ਪੁਲਿਸ ਵਲੋਂ ਮਾਮਲਾ ਦਰਜ
Ad Position 24