ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪ੍ਰਸਿੱਧ ਸੇਂਟ ਮਦਰ ਟੇਰੈਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਸੀ. ਬੀ. ਐਸ. ਸੀ. ਬੋਰਡ ਦਾ 100 ਪ੍ਰਤੀਸ਼ਤ ਨਤੀਜਿਆਂ ਨੇ ਇੱਕ ਵਾਰ ਫਿਰ ਸਕੂਲ ਦੀ ਸਿੱਖਿਆ ਵਿਚ ਉੱਤਮਤਾ ਨੂੰ ਸਾਬਤ ਕਰ ਦਿੱਤਾ ਹੈ | ਵਿਦਿਆਰਥੀਆਂ ਨੇ ਬਿਹਤਰੀਨ ਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਰੁਸ਼ਨਾਇਆ ਹੈ | ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚ ਕਾਮਰਸ ਵਿਚ ਕਰਮਨ ਰੱਤਨ ਨੇ 93%, ਭੂਮਿਕਾ ਨੇ 93%, ਨਾਨ-ਮੈਡੀਕਲ ਵਿਭਾਗ ਵਿਚ ਰਾਜਵੀਰ ਵਰਮਾ ਨੇ 91.4%, ਮੈਡੀਕਲ ਵਿਭਾਗ ਵਿਚ ਨਿਸ਼ਠਾ ਗੌਤਮ ਨੇ 90%, ਆਰਟਸ ਵਿਭਾਗ ਵਿਚ ਸਹਿਜਪ੍ਰੀਤ ਕੌਰ ਨੇ 90.2%, ਜੈਸਮੀਨ ਕੌਰ ਨੇ 90% ਨੰਬਰ ਹਾਸਿਲ ਕੀਤੇ ਹਨ | ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਫਲਤਾ ਬੱਚਿਆਂ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਸਮੂਹਿਕ ਫਲ ਹੁੰਦਾ ਹੈ | ਸਕੂਲ ਦੀ ਪਿ੍ੰਸੀਪਲ ਅੰਜੂ ਭਾਟੀਆ ਨੇ ਵੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਉਪਲਬਧੀ 'ਤੇ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਨੂੰ ਲੈ ਕੇ ਸਕੂਲ ਕੈਂਪਸ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ | ਇਸ ਮੌਕੇ 'ਤੇ ਸਕੂਲ ਪ੍ਰਬੰਧਕਾਂ ਅਤੇ ਡਾ.ਪੂਜਾ ਸ਼ਾਹੀ ਸਹਿਗਲ ਅਤੇ ਡਾ.ਅਭਿਨਵ ਸਹਿਗਲ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ |