ਦੋਰਾਹਾ, 14 ਮਈ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਨੇ ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ ਤਿੰਨਾਂ ਹੀ ਵਰਗਾਂ 'ਚ ਉੱਚ ਅੰਕ ਪ੍ਰਾਪਤ ਕਰਦੇ ਹੋਏ ਆਪਣੀ ਲਗਨ, ਮਿਹਨਤ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕਾਮਰਸ ਸਟਰੀਮ 'ਚ ਵਾਨੀ ਸ਼ਰਮਾ ਨੇ 95.8% ਅੰਕ, ਨਾਨ ਮੈਡੀਕਲ ਸਟਰੀਮ 'ਚੋਂ ਜਸਦੀਪ ਸਿੰਘ ਨੇ 94.4% ਅੰਕ, ਮੈਡੀਕਲ 'ਚੋਂ ਅਗਮਜੋਤ ਕੌਰ ਨੇ 93.6% ਅੰਕ ਲੈ ਕੇ ਪਹਿਲੇ ਸਥਾਨ ਹਾਸਿਲ ਕੀਤੇ | ਕਰਨਦੀਪ ਸਿੰਘ 89%, ਹਰਕਰਨ ਸਿੰਘ ਨੇ 88.8% , ਹਰਸਿਮਰਨ ਕੌਰ ਨੇ 87.4%, ਗੁਰਨੂਰ ਸਿੰਘ ਨੇ 86.8%, ਅਕਸ਼ਿਤਾ ਨਰਿੰਦਰ ਮਿਸ਼ਰਾ ਨੇ 86.4%, ਸ਼ਿਵਾਂਕੀ ਸੋਮ ਨੇ 86% ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰ ਪਰਸਨ ਉਮਲ ਕੌਰ, ਦੋਰਾਹਾ ਕਾਲਜ ਆਫ ਐਜੂਕੇਸ਼ਨ ਦੇ ਡਾਇਰੈਕਟਰ ਜਪਵੀਰ ਸਿੰਘ, ਡਾਇਰੈਕਟਰ ਤਪਵੀਰ ਸਿੰਘ ਤੇ ਪਿ੍ੰਸੀਪਲ ਮੋਨਿਕਾ ਸਾਰਵਾਲ ਨੇ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਬਾਰ੍ਹਵੀਂ ਦੇ ਸ਼ਾਨਦਾਰ ਨਤੀਜਿਆਂ ਲਈ ਮੁਬਾਰਕਬਾਦ ਦਿੱਤੀ |