29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀ ਛਾਏ

Ad Position 21
No active advertisement
ਅਜੀਤ ਡੈਸਕ 15-05-2026
ਮਾਛੀਵਾੜਾ ਸਾਹਿਬ, 14 ਮਈ (ਰਾਜਦੀਪ ਸਿੰਘ ਅਲਬੇਲਾ)-ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦਾ ਸੁਪੀਰੀਅਰ ਵਰਲਡ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ | ਸਕੂਲ ਦੇ ਮੁੱਖ ਅਧਿਆਪਕ ਰਸ਼ਮੀ ਸ਼ਰਮਾ ਅਤੇ ਸਕੂਲ ਦੇ ਮੈਂਬਰ ਆਫ਼ ਮੈਨੇਜਮੈਂਟ ਜਤਿੰਦਰ ਸ਼ਰਮਾ ਨੇ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਕਾਮਰਸ 'ਚੋਂ ਪ੍ਰਨੀਤ ਕੌਰ ਨੇ 94 ਪ੍ਰਤੀਸ਼ਤ, ਪਵਨੀਤ ਕੌਰ ਨੇ 93 ਪ੍ਰਤੀਸ਼ਤ, ਸੇਜਲਪ੍ਰੀਤ ਕੌਰ ਨੇ 90.2 ਪ੍ਰਤੀਸ਼ਤ ਅਤੇ ਪ੍ਰਗਤੀ ਵਰਮਾ ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਮੈਡੀਕਲ 'ਚੋਂ ਜੈਸਮੀਨ ਕੌਰ ਨੇ 91.2 ਪ੍ਰਤੀਸ਼ਤ, ਮੰਨਤ ਗਿੱਲ ਨੇ 88 ਪ੍ਰਤੀਸ਼ਤ, ਨਾਨ ਮੈਡੀਕਲ 'ਚੋਂ ਹਰਕੀਤ ਸਿੰਘ ਨੇ 84 ਪ੍ਰਤੀਸ਼ਤ ਅਤੇ ਆਰਟਸ 'ਚੋਂ ਰਾਜਦੀਪ ਸਿੰਘ ਨੇ 89.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਸਕੂਲ ਦਾ ਮਾਣ ਵਧਾਇਆ | ਮੁੱਖ ਅਧਿਆਪਕਾ ਰਸ਼ਮੀ ਸ਼ਰਮਾ ਅਤੇ ਸਕੂਲ ਦੇ ਮੈਂਬਰ ਆਫ਼ ਮੈਨੇਜਮੈਂਟ ਜਤਿੰਦਰ ਸ਼ਰਮਾ ਵਲੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੱਧ ਚੜ੍ਹ ਕੇ ਮਿਹਨਤ ਕਰਨ |
Ad Position 22
No active advertisement
ਪਿਛਲੀ ਖ਼ਬਰ ਗਾਰਡਨ ਵੈਲੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਾਲਜੀਏਟ ਸਕੂਲ, ਕੋਟਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ
Ad Position 24