ਸਮਰਾਲਾ, 14 ਮਈ (ਕੁਲਵਿੰਦਰ ਸਿੰਘ)-ਸੀ. ਬੀ. ਐੈੱਸ. ਈ. ਵਲੋਂ ਸੈਸ਼ਨ 2025-26 ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਇਸ ਸੰਬੰਧੀ ਸਕੂਲ 'ਚ ਵਿਦਿਆਰਥੀਆਂ ਅਤੇ ਉਨ੍ਹਾਂ ਮਾਤਾ-ਪਿਤਾ ਨੂੰ ਮਾਪੇ-ਮੈਨੇਜਿੰਗ ਕਮੇਟੀ ਦੀ ਵਿਸ਼ੇਸ਼ ਤੌਰ 'ਤੇ ਮਿਲਣੀ ਲਈ ਬੁਲਾਇਆ ਗਿਆ | ਇਸ ਮਿਲਣੀ ਦਾ ਮੁੱਖ ਮਕਸਦ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸੀ | ਇਸ ਸੰਬੰਧੀ ਪਿ੍ੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਅਰਸ਼ਰੀਤ ਕੌਰ ਆਰਟਸ ਸਟਰੀਮ ਨੇ 98.6 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਮਯੰਕ ਅਹੂਜਾ ਕਾਮਰਸ ਸਟਰੀਮ 94.6 ਫ਼ੀਸਦੀ ਅੰਕ ਹਾਸਿਲ ਕਰ ਕੇ ਦੂਸਰਾ ਸਥਾਨ ਅਤੇ ਸਕਸ਼ਮ ਚੋਪੜਾ, ਨਾਨ-ਮੈਡੀਕਲ ਸਟਰੀਮ 90.4 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਆਪਣਾ, ਸਕੂਲ ਤੇ ਮਾਪਿਆਂ ਦਾ ਨਾਂਅ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ | ਇਸ ਮੌਕੇ ਡਾਇਰੈਕਟਰ ਬਾਲ ਕਿ੍ਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਨੇ ਵਿਦਿਆਰਥੀਆਂ ਦੀ ਇਸ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਵਿੱਦਿਅਕ ਖੇਤਰ ਨਿਰੰਤਰ ਯਤਨਸ਼ੀਲ ਰਹਿਣ ਦਾ ਵਾਅਦਾ ਕੀਤਾ |