09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਾਮਗੜ੍ਹੀਆ ਭਵਨ 'ਚ ਗੁਰਦੁਆਰਾ ਸਾਹਿਬ ਦੀ ਸੁੰਦਰ ਬਹੁਮੰਜ਼ਿਲਾ ਇਮਾਰਤ ਦੇ ਨਵ-ਨਿਰਮਾਣ ਕਾਰਜਾਂ ਦਾ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਨੇ ਰੱਖਿਆ ਨੀਂਹ-ਪੱਥਰ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਜੀ. ਟੀ. ਰੋਡ ਭੱਟੀਆਂ ਸਥਿਤ ਰਾਮਗੜ੍ਹੀਆ ਭਵਨ ਕੈਂਪਸ ਵਿਚ ਬਾਬਾ ਵਿਸ਼ਵਕਰਮਾ-ਰਾਮਗੜ੍ਹੀਆਂ ਸਭਾ ਖੰਨਾ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਬਹੁਮੰਜਿਲਾ ਇਮਾਰਤ ਦੇ ਨਿਰਮਾਣ ਕਾਰਜ ਅਰੰਭ ਦਿੱਤੇ ਗਏ ਹਨ | ਇਸ ਮੌਕੇ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਫਰੌਰ ਵਾਲਿਆਂ ਦੇ ਅਸ਼ੀਰਵਾਦ ਨਾਲ ਮੁੱਖ ਸੇਵਾਦਾਰ ਦਿਲਜੋਤ ਸਿੰਘ ਵਲੋਂ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਦੀ ਹਾਜ਼ਰੀ ਵਿਚ ਕਾਰਜਕਾਰੀ ਪ੍ਰਧਾਨ ਗੁਰਨਾਮ ਸਿੰਘ ਭਮਰਾ, ਵਰਿੰਦਰ ਸਿੰਘ ਦਹੇਲੇ ਅਤੇ ਅਮਰਜੀਤ ਸਿੰਘ ਘਟੌਹੜਾ ਨੂੰ ਨਾਲ ਲੈ ਕੇ ਵਿਧੀ ਪੂਰਵਕ ਨੀਂਹ ਪੱਥਰ ਰੱਖ ਕੇ ਗੁਰਦੁਆਰਾ ਸਾਹਿਬ ਜੀ ਦੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ | ਇਸ ਸੰਬੰਧੀ ਰਾਮਗੜ੍ਹੀਆਂ ਭਵਨ ਵਿਚ ਹੋਏ ਸਮਾਗਮ ਦੌਰਾਨ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ, ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ (ਮੰਦਰ ਕਮੇਟੀ) ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਖੰਨਾ, ਪ੍ਰਾਈਵੇਟ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਆਦਿ ਦੇ ਅਹੁਦੇਦਾਰਾਂ, ਰਾਮਗੜ੍ਹੀਆ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸ਼ਹਿਰ ਵਾਸੀ ਹਾਜ਼ਰ ਸਨ | ਨਿਰਮਾਣ ਕਾਰਜਾਂ ਲਈ 51000-51000 ਰੁਪਏ ਦਿੱਤੇ ਗਏ | ਇਸ ਮੌਕੇ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ ਸਦਕਾ ਗੁਰਦੁਆਰਾ ਸਾਹਿਬ ਦੀ ਇਮਾਰਤ ਜਲਦ ਤਿਆਰ ਹੋ ਜਾਵੇਗੀ | ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਸਾਬਕਾ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਜਨਰਲ ਸਕੱਤਰ ਸੁਖਮਿੰਦਰ ਸਿੰਘ ਚਾਨਾ, ਮੀਤ ਪ੍ਰਧਾਨ ਵਰਿੰਦਰ ਸਿੰਘ ਦਹੇਲੇ (ਬਿਲਡਿੰਗ ਇੰਚਾਰਜ), ਚਰਨਜੀਤ ਸਿੰਘ ਪਨੇਸਰ, ਹਰਜੀਤ ਸਿੰਘ ਖਰੇ, ਖ਼ਜ਼ਾਨਚੀ ਮਨਜੀਤ ਸਿੰਘ ਧੰਜਲ, ਹਰਕੇਵਲ ਸਿੰਘ, ਬੀਰ ਸਿੰਘ ਧੰਜਲ, ਅਮਰਜੀਤ ਸਿੰਘ ਘਟੌਹੜਾ, ਸਕੱਤਰ ਇੰਜ. ਬਲਦੇਵ ਸਿੰਘ ਮਠਾੜੂ, ਟਹਿਲ ਸਿੰਘ ਧੰਜਲ, ਬਲਵਿੰਦਰ ਸਿੰਘ ਭਮਰਾ, ਅਜੀਤ ਸਿੰਘ ਰੂਪਰਾਏ, ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਹਰਮੇਸ਼ ਲੋਟੇ, ਪ੍ਰਧਾਨ ਬਲਵਿੰਦਰ ਸਿੰਘ ਸੌਂਦ, ਸੈਕਟਰੀ ਰਾਜਿੰਦਰ ਸਿੰਘ ਸੋਹਲ, ਖ਼ਜ਼ਾਨਚੀ ਗੁਰਚਰਨ ਸਿੰਘ ਵਿਰਦੀ, ਪੈੱ੍ਰਸ ਸਕੱਤਰ ਪਰਮਜੀਤ ਸਿੰਘ ਧੀਮਾਨ, ਬਲਜਿੰਦਰ ਸਿੰਘ ਜੰਡੂ, ਪ੍ਰਾਈਵੇਟ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ, ਚੇਅਰਮੈਨ ਗੁਰਦੀਪ ਸਿੰਘ ਦੀਪਾ, ਮੀਤ ਪ੍ਰਧਾਨ ਪਰਮਿੰਦਰ ਸਿੰਘ ਪੱਪੂ ਭੋਡੇ, ਸਾਹਿੱਤਕਾਰ ਸਨੇਹਇੰਦਰ ਸਿੰਘ ਮੀਲੂ, ਮੈਨੇਜਰ ਅਮਰਜੀਤ ਸਿੰਘ, ਹਰਵਿੰਦਰ ਸਿੰਘ ਭੰਗੂ, ਲਖਵੀਰ ਸਿੰਘ ਨੌਲੜੀ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਰਾਮਗੜ੍ਹੀਆਂ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਕ ਵਿਭਾਗ ਵਲੋਂ ਪੋਸਟ ਮਾਸਟਰਾਂ ਲਈ 'ਰਿਆ ਮਨੀ ਯੋਜਨਾ' ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਪਿੰਡ ਜਗੇੜਾ ਨੇੜੇ ਨੌਜਵਾਨ ਦੀ ਲਾਸ਼ ਮਿਲੀ, ਮਾਮਲਾ ਕਤਲ ਦਾ ਨਿਕਲਿਆ
Ad Position 24