09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਧਿਕਾਰੀਆਂ ਦੇ ਹੁਕਮ 'ਤੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਖੰਨਾ, ਸਿਟੀ 1 ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਕੱਤਰ, ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਪੱਤਰ ਵਿਚ 11 ਮਈ 2026 ਮਈ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਰਾਜ ਵਿਚ ਮਿਉਂਸੀਪਲ ਚੋਣਾਂ 26 ਮਈ 2026 ਨੂੰ ਨਿਸ਼ਚਿਤ ਕੀਤੀਆਂ ਗਈਆਂ ਹਨ | ਇਹ ਵੇਖਣ ਵਿਚ ਆਇਆ ਹੈ ਕਿ ਚੋਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ | ਜਿਸ ਕਾਰਨ ਅਮਨ ਅਤੇ ਕਾਨੂੰਨ ਨੂੰ ੂ ਬਣਾਏ ਰੱਖਣ ਅਤੇ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਮਿਉਂਸੀਪਲ ਇਲੈੱਕਸ਼ਨ 2026 ਦੌਰਾਨ ਅਸਲਾ ਧਾਰਕਾਂ ਨੂੰ ਜਨਤਕ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਦੀ ਮਨਾਹੀ ਵਾਸਤੇ ਢੁਕਵੇਂ ਕਦਮ ਉਠਾਉਣ ਲਈ ਕਿਹਾ ਗਿਆ ਹੈ | ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਸਬੰਧੀ ਡੀ. ਸੀ. ਲੁਧਿਆਣਾ ਹਿਮਾਂਸ਼ੂ ਜੈਨ ਨੇ ਭਾਰਤੀ ਨਾਗਰਿਕ ਸ਼ੁਕਰਸ਼ਾ ਸੰਹਿਤਾ 2023 ਦੀ ਧਾਰਾ 163 ਅਤੇ ਆਰਮਜ਼ ਐਕਟ 1959 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਨਗਰ ਪਾਲਿਕਾ ਦੀਆਂ ਹੱਦਾਂ ਜਿਨ੍ਹਾਂ ਅੰਦਰ ਵਿਅਕਤੀਆਂ ਕੋਲ ਲਾਇਸੰਸੀ ਅਸਲ੍ਹਾ ਹੈ, ਉਨ੍ਹਾਂ ਨੂੰ ਆਪਣਾ ਅਸਲ੍ਹਾ ਸਥਾਨਕ ਥਾਣੇ ਵਿਚ ਜਾਂ ਲਾਇਸੰਸੀ ਡੀਲਰਾਂ ਕੋਲ ਤੁਰੰਤ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ | ਇਸ ਦੌਰਾਨ ਆਮ ਜਨਤਾ ਨੂੰ ਹਰ ਕਿਸਮ ਦੇ ਹਥਿਆਰ, ਅਗਨ ਸ਼ਾਸਤਰ, ਵਿਸਫੋਟਕ, ਜਲਨਸ਼ੀਲ ਚੀਜ਼ਾਂ ਅਤੇ ਤੇਜ ਹਥਿਆਰ (ਜਿਸ ਵਿਚ ਟਕੂਏ, ਬਰਛੇ, ਤਿ੍ਸ਼ੂਲ ਆਦਿ ਸ਼ਾਮਿਲ ਹਨ)ਲੈ ਕੇ ਚੱਲਣ ਅਤੇ ਪਾਸ ਰੱਖਣ 'ਤੇ ਵੀ ਪੂਰਨ ਰੂਪ ਵਿਚ ਪਾਬੰਦੀ ਲਾਈ ਗਈ ਹੈ | ਇਹ ਹੁਕਮ ਨਿਮਨ ਉੱਪਰ ਲਾਗੂ ਨਹੀਂ ਹੋਣਗੇ | ਇਹ ਹੁਕਮ ਮਿਤੀ 12 ਮਈ 2026 ਤੋਂ 1 ਜੂਨ 2026 ਤੱਕ ਲਾਗੂ ਰਹੇਗਾ | ਐੱਸ. ਐੱਚ. ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਥਾਨਕ ਥਾਣੇ ਵਿਚ ਜਾਂ ਮਨਜ਼ੂਰਸ਼ੁਦਾ ਅਸਲ੍ਹਾ ਡੀਲਰ ਕੋਲ ਜਮ੍ਹਾਂ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਵੱਡੇ ਜਥੇ ਨਾਲ ਚੰਡੀਗੜ੍ਹ ਰੋਸ ਧਰਨੇ ਲਈ ਰਵਾਨਾ ਅਗਲੀ ਖ਼ਬਰ ਡਾਕ ਵਿਭਾਗ ਵਲੋਂ ਪੋਸਟ ਮਾਸਟਰਾਂ ਲਈ 'ਰਿਆ ਮਨੀ ਯੋਜਨਾ' ਸੰਬੰਧੀ ਜਾਗਰੂਕਤਾ ਕੈਂਪ
Ad Position 24