06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ੋ੍ਰਮਣੀ ਅਕਾਲੀ ਦਲ ਨੇ ਨਗਰ ਕੌਂਸਲ ਦੀਆਂ ਚੋਣਾਂ ਲਈ 7 ਉਮੀਦਵਾਰਾਂ ਦੇ ਕੀਤੇ ਕਾਗ਼ਜ਼ ਦਾਖਲ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਪਾਇਲ, 15 ਮਈ (ਰਜਿੰਦਰ ਸਿੰਘ,ਨਿਜ਼ਾਮਪੁਰ)-ਸ਼ੋ੍ਰਮਣੀ ਅਕਾਲੀ ਦਲ ਨੇ ਪਾਇਲ ਸ਼ਹਿਰ 'ਚ 10 ਉਮੀਦਵਾਰਾਂ ਦਾ ਐਲਾਨ ਕਰ ਕੇ 7 ਦੇ ਕਾਗ਼ਜ਼ ਐੱਸ. ਡੀ. ਐੱਮ. ਦਫ਼ਤਰ ਪਾਇਲ ਵਿਖੇ ਦਾਖਲ ਕੀਤੇ ਗਏ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸ਼ੋ੍ਰਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਇਲ ਅਤੇ ਦੋਰਾਹਾ ਸ਼ਹਿਰ ਵਿਚ ਬੇਦਾਗ਼ ਤੇ ਇਮਾਨਦਾਰ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਹਲਕੇ ਦਾ ਹਰ ਪਾਰਟੀ ਵਰਕਰ ਤੇ ਆਗੂ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਉਨ੍ਹਾਂ ਹੱਕ ਵਿਚ ਦਿਨ-ਰਾਤ ਮਿਹਨਤ ਕਰਨਗੇ | ਉਨ੍ਹਾਂ ਕਿਹਾ ਕਿ ਬੇਸ਼ੱਕ ਮੌਜੂਦਾ ਸਰਕਾਰ ਨੇ ਆਗੂਆਂ ਵਲੋਂ ਵਾਰਡਾਂ ਵਿਚ ਵੱਡੀ ਪੱਧਰ 'ਤੇ ਬਦਲਾਅ ਕੀਤਾ ਹੈ ਅਤੇ ਕਈ ਵਾਰਡਾਂ ਵਿਚ ਨਜਾਇਜ਼ ਵੋਟਾਂ ਵੀ ਬਣਾਈਆਂ ਹਨ | ਪ੍ਰੰਤੂ ਪਾਇਲ ਤੇ ਦੋਰਾਹਾ ਦੇ ਵੋਟਰ ਅਕਾਲੀ ਦਲ ਦੇ ਨਾਲ ਹਨ | ਜਿਸ ਕਰ ਕੇ ਸਾਨੂੰ ਪੂਰੀ ਉਮੀਦ ਹੈ ਕਿ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੀ ਪੱਧਰ 'ਤੇ ਜਿੱਤ ਦਰਜ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਜਥੇਦਾਰ ਗੁਰਜੀਤ ਸਿੰਘ ਪੰਧੇਰਖੇੜੀ, ਪਿ੍ਤਪਾਲ ਸਿੰਘ ਝੱਮਟ, ਸਰਬਜੀਤ ਸਿੰਘ ਸੇਠੀ, ਜਗਜੀਤ ਸਿੰਘ ਦੌਲਤਪੁਰ, ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ, ਸੀਨੀਅਰ ਆਗੂ ਰਾਮਪਾਲ ਸਚਦੇਵਾ, ਨੀਤੂ ਸਿੰਘ, ਪ੍ਰੀਤਮ ਸਿੰਘ, ਜੀਵਨ ਸਿੰਘ ਰਾਜਗੜ੍ਹ, ਕੁਲਦੀਪ ਸਿੰਘ ਮੁੰਡੀ, ਸੁਖਵੰਤ ਸਿੰਘ ਸੁੱਖਾ, ਰੁਲਦਾ ਸਿੰਘ, ਬਲਵਿੰਦਰ ਸਿੰਘ ਬੰਟੀ, ਸਤਨਾਮ ਸਿੰਘ ਮਰਵਾਹਾ, ਕੁਲਵੀਰ ਸਿੰਘ ਪਾਇਲ, ਹਰਜੀਤ ਸਿੰਘ ਪੰਚ ਧਮੋਟ, ਜਗਤਾਰ ਸਿੰਘ ਧਮੋਟ, ਗੁਰਦੇਵ ਸਿੰਘ ਧਮੋਟ, ਅਵਤਾਰ ਸਿੰਘ ਧਮੋਟ, ਪਰਵਿੰਦਰ ਸਿੰਘ ਨਿਜ਼ਾਮਪੁਰ, ਬਿੱਟੂ ਨਿਜ਼ਾਮਪੁਰ, ਹਰਪ੍ਰੀਤ ਸਿੰਘ ਬੇਰਕਲਾਂ, ਟਿੰਕੂ ਆਂਸਲ, ਬੀਬੀ ਇੰਦਰਾ, ਸੁਦਾਗਰ ਸਿੰਘ, ਈਸ਼ਵਰ ਸਿੰਘ, ਮਨਧੀਰ ਸਿੰਘ, ਸੰਦੀਪ ਸਚਦੇਵਾ, ਬੇਅੰਤ ਸਿੰਘ ਪੰਧੇਰਖੇੜੀ, ਮਨਪ੍ਰੀਤ ਸਿੰਘ ਘੁਡਾਣੀ, ਵਿਜੇ ਕੁਮਾਰ ਨੇਤਾ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿਹੋੜਾ ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਪਾਇਲ ਦੀਆਂ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ
Ad Position 24