18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਰਿੰਕੂ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ ਨਾਲ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 19-05-2026
ਬੀਜਾ, 18 ਮਈ (ਕਸ਼ਮੀਰਾ ਸਿੰਘ ਬਗ਼ਲੀ)-ਬਹੁਤ ਹੀ ਮਿਹਨਤੀ, ਹਰ ਇੱਕ ਨੂੰ ਆਪਣਾ ਬਣਾਉਣ, ਪਾਰਟੀ ਦੇ ਵਫ਼ਾਦਾਰ, ਪਿੰਡ ਸੇਹ ਦੇ ਸਰਪੰਚ ਤੇ ਮੁਤੋਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਰਿੰਕੂ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਇਲਾਕੇ ਅੰਦਰ ਆਪ ਪਾਰਟੀ ਦੇ ਆਗੂਆਂ ਤੇ ਵਰਕਰਾਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ਨਵ ਨਿਯੁਕਤ ਚੇਅਰਮੈਨ ਜਗਰੂਪ ਸਿੰਘ ਰਿੰਕੂ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਹੋਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੋ ਉਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਦਾ ਉਹ ਪੂਰੀ ਇਮਾਨਦਾਰੀ, ਵਫ਼ਾਦਾਰੀ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸਹਿਯੋਗ ਨਾਲ ਦਿਨ ਰਾਤ ਇੱਕ ਕਰ ਦੇਣਗੇ | ਇਸ ਨਿਯੁਕਤੀ ਦਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸੂਬਾ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਚੇਅਰਮੈਨ ਰਿੰਕੂ ਦੀ ਨਿਯੁਕਤੀ ਪਾਰਟੀ ਲਈ ਕਾਰਗਰ ਸਾਬਤ ਹੋਵੇਗੀ | ਇਸ ਨਿਯੁਕਤੀ ਦਾ ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਮੋਨੂੰ ਸਵੈਚ ਬਗ਼ਲੀ, ਸੁਰਜੀਤ ਸਿੰਘ ਸਰਪੰਚ ਮਹਿੰਦੀਪੁਰ, ਕਰਮਜੀਤ ਸਿੰਘ ਰਾਜਾ, ਹਰਦੀਪ ਸਿੰਘ ਕੁਲਾਰ, ਭਿੰਦਰ ਕੁਲਾਰ, ਗੁਰਪ੍ਰੀਤ ਸਿੰਘ ਗੁਰੀ, ਸੋਨੀ ਸੁਲਤਾਨਪੁਰ, ਬਿੱਟੂ ਹਰਬੰਸਪੁਰਾ, ਸੁਖਵਿੰਦਰ ਸਿੰਘ ਚਾਵਾ, ਸਤਵਿੰਦਰ ਸਿੰਘ ਗਰੇਵਾਲ ਬੀਜਾ , ਰਿੰਕੂ ਫੌਜੀ ਬੀਜਾ, ਸੁਖਜੀਤ ਸਿੰਘ ਕਿਸ਼ਨਗੜ੍ਹ ਆਦਿ ਨੇ ਭਰਵਾਂ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਜਵਾ ਦੇ ਯਤਨਾਂ ਸਦਕਾ ਹਲਕਾ ਸਾਹਨੇਵਾਲ 'ਚ ਕਾਂਗਰਸ ਪਾਰਟੀ ਹੋਈ ਮਜ਼ਬੂਤ-ਚਹਿਲ/ਸ਼ੇਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਜਾਣਗੀਆਂ-ਇੰਜੀ. ਬੋਪਾਰਾਏ
Ad Position 24