ਖੰਨਾ ਦੇ ਵਾਰਡ ਨੰਬਰ-24 'ਚ ਕਾਂਗਰਸੀ ਉਮੀਦਵਾਰ ਸ਼ਮਿੰਦਰ ਸਿੰਘ ਮਿੰਟੂ ਦੇ ਹੱਕ 'ਚ ਮੀਟਿੰਗਾਂ
ਅਜੀਤ ਡੈਸਕ
25-05-2026
ਇਸ ਮੌਕੇ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਹੇਗੀ | ਉਨ੍ਹਾਂ ਕਿਹਾ ਕਿ ਜੇਕਰ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਵਿਸ਼ਵਾਸ ਜਤਿਾਉਣਗੇ ਤਾਂ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਸਿਰਫ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ, ਹਰ ਵਰਗ ਨੂੰ ਨਾਲ ਲੈ ਕੇ ਚੱਲੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਸੇਵਾ ਦੀ ਇਹ ਲੜੀ ਜਾਰੀ ਰਹੇਗੀ | ਇਸ ਦੌਰਾਨ ਕਿਸਾਨ ਇਨਕਲੇਵ, ਧਰਮਪੁਰਾ ਸਟੇਟ, ਛਤੀਸਗੜ੍ਹ, ਡਿਪੋਜ਼ਲ ਰੋਡ ਹਰਕਿ੍ਸ਼ਨ ਨਗਰ, ਪ੍ਰੇਮ ਸਟਰੀਟ, ਜੀ. ਟੀ. ਰੋਡ ਆਦਿ ਇਲਾਕਿਆਂ ਨਿਵਾਸੀਆਂ ਨੇ ਵੀ ਸ਼ਮਿੰਦਰ ਸਿੰਘ ਮਿੰਟੂ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਦਾ ਐਲਾਨ ਕੀਤਾ | ਇਸ ਮੌਕੇ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਸ਼ੁਕਲਾ, ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ, ਡਾ. ਚਾਹਲ, ਵਰਸ਼ਾ ਸ਼ੁਕਲਾ, ਲਛਮਣ ਸਿੰਘ ਗਰੇਵਾਲ, ਤੇਜਿੰਦਰ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਧਰਮਿੰਦਰ ਚਾਂਦਲੇ, ਰਵਿੰਦਰ ਸਿੰਘ ਲਵਲੀ, ਬਲਬੀਰ ਸਿੰਘ ਭੱਟੀਆ, ਸੰਜੇ ਸਹਿਗਲ, ਅਸ਼ਵਨੀ ਜੋਸ਼ੀ, ਹਰਪ੍ਰੀਤ ਸਿੰਘ ਧੰਜਲ, ਗੁਰਵਿੰਦਰ ਸਿੰਘ ਧੰਜਲ, ਪਰਮਿੰਦਰ ਸਿੰਘ ਸਿੱਧੂ, ਰਾਕੇਸ਼ ਸ਼ਰਮਾ, ਅੰਕਿਤ ਸ਼ਰਮਾ, ਰਾਜਪਾਲ ਸ਼ੇਰਗਿੱਲ, ਲਵਲੀ ਜੈਲਦਾਰ, ਗੁਰਜੀਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਸਵੈਚ, ਸੁਖਵਿੰਦਰ ਸਿੰਘ ਧੰਜਲ, ਗਗਨਦੀਪ ਸਿੰਘ ਮਣਕੂ, ਪਵਿੱਤਰ ਸਿੰਘ ਮੋਦਗਿੱਲ, ਗੁਲਸ਼ਨ ਨਰੂਲਾ, ਰਿੰਕੂ ਕੈਲੀ, ਅਮਨਦੀਪ ਸਿੰਘ ਰਾਜਾ, ਹਰਜੀਤ ਸੋਹਨਪਾਲ, ਬਿੱਟੂ ਸੋਹਨਪਾਲ, ਚੰਨੀ, ਹਰਭਜਨ ਸਿੰਘ ਭੱਟੀ, ਸੁਖਤੇਜ ਸਿੰਘ ਗਰੇਵਾਲ, ਕਮਲ ਗੁਪਤਾ, ਆਸ਼ੂ ਗੁਪਤਾ, ਹਰਨੇਕ ਸਿੰਘ, ਬਲਵੀਰ ਬੈਕਟਰ, ਰਣਜੀਤ ਸਿੰਘ, ਲਾਲੀ, ਪਰਮਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ |