28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦਾ ਪੰਜਵਾਂ ਦਿਨ

Ad Position 21
No active advertisement
ਅਜੀਤ ਡੈਸਕ 25-05-2026
ਡੇਹਲੋਂ, 24 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ 16ਵੇਂ ਜੇ. ਐੱਸ. ਟੀ. ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਪੰਜਵੇਂ ਦਿਨ ਬਹੁਤ ਹੀ ਸੰਘਰਸ਼ਪੂਰਨ ਤੇ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ, ਜਿਨ੍ਹਾਂ ਦੌਰਾਨ ਸੀਨੀਅਰ ਵਰਗ ਦੇ ਮੁਕਾਬਲਿਆਂ ਦੌਰਾਨ ਨੀਟਾ ਕਲੱਬ ਰਾਮਪੁਰ ਅਤੇ ਗਿੱਲ ਕਲੱਬ ਘਵੱਦੀ ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ | ਜੂਨੀਅਰ ਵਰਗ ਵਿਚ ਏਕਨੂਰ ਅਕੈਡਮੀ ਤੇਹਿੰਗ ਅਤੇ ਐੱਚ. ਟੀ. ਸੀ. ਸੈਂਟਰ ਰਾਮਪੁਰ ਨੇ ਵਲੋਂ ਜਿੱਤਾਂ ਦਰਜ਼ ਕਰਦਿਆਂ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ |ਸੀਨੀਅਰ ਵਰਗ ਨੀਟਾ ਕਲੱਬ ਰਾਮਪੁਰ ਨੇ ਆਪਣੇ ਆਖ਼ਰੀ ਲੀਗ ਵਿਚ ਬਾਬਾ ਸ਼ੇਰ ਸ਼ਾਹ ਬਲੀ ਹਾਕੀ ਅਕੈਡਮੀ ਫ਼ਿਰੋਜ਼ਪੁਰ ਦੇ ਨਾਲ ਮੁਕਾਬਲਾ 3-3 ਗੋਲਾਂ ਦੀ ਬਰਾਬਰੀ ਤੇ ਖੇਡਦਿਆਂ ਸ਼ੂਟ ਆਊਟ ਵਿਚ 2-1 ਨਾਲ ਜਿੱਤ ਹਾਸਿਲ ਕੀਤੀ | ਇਸ ਤਰਾਂ ਨੀਟਾ ਕਲੱਬ ਰਾਮਪੁਰ ਦੀ ਟੀਮ ਨੇ ਲੀਗ ਦੌਰ ਵਿਚ ਕੁੱਲ 11 ਅੰਕ ਹਾਸਿਲ ਕਰ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ | ਦੂਜੇ ਲੀਗ ਮੈਚ ਵਿਚ ਗਿੱਲ ਕਲੱਬ ਘਵੱਦੀ ਨੇ ਯੰਗ ਕਲੱਬ ਉਟਾਲਾ ਨੂੰ 7-3 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਿਲ ਕਰਦਿਆਂ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ | ਜੂਨੀਅਰ ਵਰਗ ਦੇ ਮੈਚਾਂ ਵਿਚ ਐੱਚ. ਟੀ. ਸੀ. ਸੈਂਟਰ ਰਾਮਪੁਰ ਨੇ ਵੱਡਾ ਉਲਟ ਫੇਰ ਕਰਦਿਆਂ ਖ਼ਿਤਾਬ ਦੀ ਦਾਅਵੇਦਾਰ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੂੰ 3-3 ਗੋਲਾਂ ਦੀ ਬਰਾਬਰੀ ਤੇ ਰੋਕਦਿਆਂ ਪੈਨਲਟੀ ਸ਼ੂਟ ਆਊਟ ਵਿਚ 3-2 ਨਾਲ ਜਿੱਤ ਹਾਸਿਲ ਕੀਤੀ ਅਤੇ ਜੂਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿਚ ਏਕ ਨੂਰ ਅਕੈਡਮੀ ਤੇਹਿੰਗ ਨੇ ਸੰਗਰੂਰ ਹਾਕੀ ਅਕੈਡਮੀ ਨੂੰ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿਚ 2-1 ਗੋਲਾਂ ਨਾਲ ਹਰਾਇਆ | ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸੁਨੀਲ ਕੁਮਾਰ ਕੈਟ ਸੈਕਟਰੀ ਸਪੋਰਟਸ ਰੇਲਵੇ ਫ਼ਿਰੋਜ਼ਪੁਰ, ਪਲਵਿੰਦਰ ਸਿੰਘ ਗੋਲੂ ਰਾਮਪੁਰ, ਜਸਦੇਵ ਸਿੰਘ ਹੀਰਾ ਨਾਰਦਨ ਰੇਲਵੇ ਲੁਧਿਆਣਾ, ਚਰਨਜੀਤ ਸਿੰਘ ਬਿੱਲਾ ਪੰਜਾਬ ਪੁਲਿਸ ਨੂੰ ਹਾਕੀ ਸਫ਼ਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹਰਦੀਪ ਸਿੰਘ ਬੀਰਮਪੁਰ ਰੇਲਵੇ ਅੰਤਰਰਾਸ਼ਟਰੀ ਵੇਟ ਲਿਫਟਰ, ਅਮਰੀਕ ਸਿੰਘ ਮਿਨਹਾਸ ਰਿਟਾ. ਏ. ਆਈ. ਜੀ., ਰਛਪਾਲ ਸਿੰਘ ਨਾਗੀ ਨੇ ਵੱਖ-ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ | ਇਸ ਸਮੇਂ ਬੂਟਾ ਸਿੰਘ ਸਿੱਧੂ ਨੇ ਜਰਖੜ ਖੇਡਾਂ ਦੀ ਆਪਣੀ ਖਿੱਚੀ ਕਲਾਕਾਰੀ ਦੀ ਵਿਲੱਖਣ ਫ਼ੋਟੋ ਪ੍ਰਬੰਧਕਾਂ ਨੂੰ ਭੇਟ ਕੀਤੀ | ਇਸ ਸਮੇਂ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖ਼ਸ਼ ਸਿੰਘ ਘਵੱਦੀ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਕੁਲਦੀਪ ਸਿੰਘ ਘਵੱਦੀ, ਗੁਰਤੇਜ ਸਿੰਘ ਲਾਡੀ ਸੁਧਾਰ, ਸਰਬਜੀਤ ਸਿੰਘ ਬੱਲ ਫ਼ਿਰੋਜ਼ਪੁਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ ਸਮੇਤ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ 102 ਕਿੱਲੋ ਚੂਰਾ ਪੋਸਤ ਸਮੇਤ 1 ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਖੰਨਾ ਦੇ ਵਾਰਡ ਨੰਬਰ-24 'ਚ ਕਾਂਗਰਸੀ ਉਮੀਦਵਾਰ ਸ਼ਮਿੰਦਰ ਸਿੰਘ ਮਿੰਟੂ ਦੇ ਹੱਕ 'ਚ ਮੀਟਿੰਗਾਂ
Ad Position 24