28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਿਰੋਧੀ ਝੂਠਾ ਪ੍ਰਚਾਰ ਬੰਦ ਕਰਕੇ ਮੁੱਦਿਆਂ ਦੇ ਆਧਾਰ 'ਤੇ ਚੋਣ ਲੜਨ-ਭਾਵਨਾ ਖੁੱਲਰ

Ad Position 21
No active advertisement
ਅਜੀਤ ਡੈਸਕ 25-05-2026
ਸਮਰਾਲਾ, 24 ਮਈ (ਪੱਤਰ ਪ੍ਰੇਰਕ)-ਸਮਰਾਲਾ ਦੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਭਾਵਨਾ ਖੁੱਲਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਆਪਣੀ ਹੋਣ ਵਾਲੀ ਹਾਰ ਦੇ ਡਰੋ ਮੇਰੇ ਖ਼ਿਲਾਫ਼ ਇਹ ਕੂੜ ਪ੍ਰਚਾਰ ਕਰ ਰਹੇ ਹਨ ਕਿ ਮੈਂ ਵਿਦੇਸ਼ ਰਹਿ ਰਹੀ ਹਾਂ | ਉਨ੍ਹਾਂ ਕਿਹਾ ਕਿ ਮੈਂ ਇਸ ਝੂਠੇ ਪ੍ਰਚਾਰ ਦਾ ਸਖ਼ਤ ਵਿਰੋਧ ਕਰਦੀ ਹਾਂ ਕਿ ਮੈਂ ਆਪਣੇ ਵਾਰਡ ਦੇ ਲੋਕਾਂ ਵਿਚ ਰਹਿ ਰਹੀ ਹਾਂ ਅਤੇ ਭਵਿੱਖ ਵਿਚ ਵੀ ਇੱਥੇ ਰਹਿ ਕੇ ਸੇਵਾਦਾਰ ਵਜੋਂ ਕੰਮ ਕਰਦੀ ਰਹਾਂਗੀ | ਉਨ੍ਹਾਂ ਕਿਹਾ ਉਹ ਪਹਿਲਾਂ ਵੀ ਇੱਥੇ ਦੀ ਕੌਂਸਲਰ ਰਹੀ ਹੈ ਅਤੇ ਆਪਣੇ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਹੀ ਦੁਬਾਰਾ ਵੋਟ ਦੀ ਮੰਗ ਕਰ ਰਹੀ ਹਾਂ | ਉਨ੍ਹਾਂ ਕਿਹਾ ਕਿ ਮੇਰੇ ਵਿਦੇਸ਼ ਜਾਣ ਦਾ ਝੂਠਾ ਪ੍ਰਚਾਰ ਕਰ ਕੇ ਵਿਰੋਧੀ ਮੇਰੇ ਵਾਰਡ ਦੇ ਲੋਕਾਂ ਤੋਂ ਮੈਨੂੰ ਦੂਰ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਵਿਰੋਧੀ ਕੂੜ ਪ੍ਰਚਾਰ ਕਰਨ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਦੇ ਆਧਾਰ 'ਤੇ ਵੋਟਾਂ ਮੰਗਣ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਗਿੱਲ ਬੇਰਕਲਾਂ ਨੇ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਅਗਲੀ ਖ਼ਬਰ ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਪਿੰਡ ਘਲੋਟੀ ਨਿਵਾਸੀਆਂ ਵਲੋਂ ਦਿਨ-ਰਾਤ ਦਾ ਪ੍ਰਦਰਸ਼ਨ ਜਾਰੀ
Ad Position 24