ਪਾਇਲ, 24 ਮਈ (ਪੱਤਰ ਪ੍ਰੇਰਕਾਂ ਰਾਹੀਂ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਵਾਰਡ ਨੰਬਰ 1 ਅਤੇ 2 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਾਨੋ ਰਾਣੀ ਅਤੇ ਰੁਪਿੰਦਰ ਸਿੰਘ ਬਿੰਦੂ ਦੇ ਹੱਕ ਵਿੱਚ ਘਰ-ਘਰ ਜਾਕੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ ਕਾਂਗਰਸ ਪਾਰਟੀ ਦੇ ਰਾਜ ਸਮੋ ਲੋੜਵੰਦ ਲੋਕਾ ਨੂੰ ਪੰਜਾਬ ਸਰਕਾਰ ਦੁਆਰਾ ਮਿਲਣ ਵਾਲੀ ਕਣਕ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਸਾਰ ਹੀ ਬੰਦ ਕਰਕੇ ਲੋੜਵੰਦ ਗਰੀਬ ਲੋਕਾ ਨਾਲ ਧੋਖਾ ਕੀਤਾ ਜੋ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਮੁੜ ਚਾਲੂ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪਾਇਲ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਖੜੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣਗੇ | ਇਸ ਮੌਕੇ ਹੋਰਨਾ ਤੋ ਇਲਾਵਾ ਰਣਜੀਤ ਸਿੰਘ ਪਾਇਲ ਪੀ ਏ., ਰੁਪਿੰਦਰ ਸਿੰਘ ਬਿੰਦੂ ਪਾਇਲ ਸਾਬਕਾ ਪ੍ਰਧਾਨ ਯੂਥ ਕਾਂਗਰਸ, ਡਾਕਟਰ ਤਰਲੋਚਨ ਸਿੰਘ ਪਾਇਲ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੋਦ, ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ ਮਲੋਦ, ਧਰਮਿੰਦਰ ਸਿੰਘ ਛਿੰਦੀ ਪਾਇਲ ਸਾਬਕਾ ਕੌਂਸਲਰ, ਸੋਨੀ ਪਾਇਲ, ਬਲਜੀਤ ਸਿੰਘ ਕਿਲਾ ਹਾਸ ਸਾਬਕਾ ਸਰਪੰਚ, ਸਰਵਨਜੀਤ ਸਿੰਘ ਬਿੱਟੂ ਘੁਡਾਣੀ ਸਾਬਕਾ ਸਰਪੰਚ, ਕਰਮ ਸਿੰਘ ਪੱਲਾ ਅਲੂਣਾ, ਲੱਕੀ ਸਰਪੰਚ ਕਿਲਾ ਹਾਸ਼, ਤਰਲੋਕ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ |