29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮੱਕੀ ਦੀ ਫ਼ਸਲ 'ਤੇ ਸੁੰਡੀ ਦੇ ਹਮਲੇ ਕਾਰਨ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 25-05-2026
ਮਾਛੀਵਾੜਾ ਸਾਹਿਬ, 24 ਮਈ (ਪੱਤਰ ਪ੍ਰੇਰਕ)-ਮਾਛੀਵਾੜਾ ਇਲਾਕੇ ਵਿਚ ਮੱਕੀ ਦੀ ਕਾਸ਼ਤ ਕਾਫ਼ੀ ਮਾਤਰਾ ਵਿਚ ਹੁੰਦੀ ਹੈ ਅਤੇ ਗਰਮੀ ਕਾਰਨ ਫ਼ਸਲ 'ਤੇ ਸੁੰਡੀ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਵਿਚ ਕਿਸਾਨਾਂ ਵਲੋਂ 7 ਤੋਂ 8 ਹਜ਼ਾਰ ਏਕੜ ਵਿਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ | ਮਾਛੀਵਾੜਾ ਮੰਡੀ ਵਿਚ ਮੱਕੀ ਦੀ ਪ੍ਰਾਈਵੇਟ ਖ਼ਰੀਦ ਜ਼ਿਆਦਾ ਹੋਣ ਕਾਰਨ ਅਤੇ ਇੱਥੇ ਫ਼ਸਲ ਦਾ ਅਚਾਰ ਬਣਾ ਕੇ ਵੇਚਣ ਵਾਲੀਆਂ ਫ਼ੈਕਟਰੀਆਂ ਹੋਣ ਕਾਰਨ ਕਿਸਾਨਾਂ ਵਿਚ ਇਸ ਦੀ ਕਾਸ਼ਤ ਦਾ ਰੁਝਾਨ ਵਧਦਾ ਜਾ ਰਿਹਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ, ਜਨਰਲ ਸਕੱਤਰ ਗੁਰਮੀਤ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਪਵਾ ਅਤੇ ਮੀਤ ਪ੍ਰਧਾਨ ਫ਼ਤਿਹ ਸਿੰਘ ਤੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਬੇਸ਼ੱਕ ਮੱਕੀ ਦੀ ਫ਼ਸਲ 'ਤੇ ਹਰੇਕ ਵਾਰ ਸੁੰਡੀ ਦਾ ਹਮਲਾ ਹੁੰਦਾ ਹੈ ਪਰ ਇਸ ਵਾਰ ਇਹ ਹਮਲਾ ਜ਼ਿਆਦਾ ਹੈ ਕਿਉਂਕਿ ਇਹ ਘਾਤਕ ਸੁੰਡੀ ਮੱਕੀ ਦੀ ਫ਼ਸਲ ਨੂੰ ਲੱਗੀ ਛੱਲੀ ਦੇ ਪਹਿਲਾਂ ਵਾਲ ਖਾ ਜਾਂਦੀ ਹੈ ਅਤੇ ਫਿਰ ਦਾਣਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ | ਉਕਤ ਕਿਸਾਨਾਂ ਅਨੁਸਾਰ ਜ਼ਿਆਦਾ ਗਰਮੀ ਪੈਣ ਕਾਰਨ ਇਹ ਸੁੰਡੀ ਦਾ ਹਮਲਾ ਵੀ ਤੇਜ ਹੋ ਜਾਂਦਾ ਹੈ ਜਿਸ ਦੇ ਬਚਾਅ ਲਈ ਉਨ੍ਹਾਂ ਵਲੋਂ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੁੰਡੀ ਤੋਂ ਬਚਾਅ ਲਈ 4 ਹਜ਼ਾਰ ਰੁਪਏ ਪ੍ਰਤੀ ਏਕੜ ਸਪਰੇਅ ਦਾ ਖਰਚਾ ਆਉਂਦਾ ਹੈ | ਕਿਸਾਨਾਂ ਅਨੁਸਾਰ ਜੋ ਮੱਕੀ ਦੀ ਪਛੇਤੀ ਫ਼ਸਲ ਹੈ ਉਸ ਨੂੰ ਇਸ ਸੁੰਡੀ ਦਾ ਹਮਲਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਜੇਕਰ ਸਪਰੇਅ ਕਾਰਨ ਵੀ ਇਹ ਸੁੰਡੀ ਨਾ ਮਰੀ ਤਾਂ ਝਾੜ ਘਟਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਮੱਕੀ ਫ਼ਸਲ ਨੂੰ ਪਾਣੀ ਪੂਰਾ ਨਹੀਂ ਹੋ ਰਿਹਾ ਜਿਸ ਕਾਰਨ ਉਹ ਸੁੱਕਦੀ ਜਾ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਿਜਲੀ ਸਪਲਾਈ 8 ਘੰਟੇ ਨਿਰਵਿਘਨ ਜਾਰੀ ਰੱਖੀ ਜਾਵੇ ਤਾਂ ਜੋ ਫ਼ਸਲਾਂ ਦਾ ਨੁਕਸਾਨ ਨਾ ਹੋ ਸਕੇ | ਦੂਜੇ ਪਾਸੇ ਜਦੋਂ ਖੇਤੀਬਾੜੀ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਕਿ ਆਪਣੀ ਫ਼ਸਲ ਨੂੰ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਯੋਗ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ |
Ad Position 22
No active advertisement
ਪਿਛਲੀ ਖ਼ਬਰ ਮਾਈਲੋਡਿਸਪਲਾਸਟਿਕ ਸਿੰਡਰੋਮ ਤੋਂ ਪੀੜਤ ਬਜ਼ੁਰਗ ਵਿਅਕਤੀ ਦਾ ਲਿਵਾਸਾ ਹਸਪਤਾਲ ਖੰਨਾ ਵਿਖੇ ਸਫਲਤਾ ਇਲਾਜ ਕੀਤਾ ਗਿਆ ਅਗਲੀ ਖ਼ਬਰ ਚੋਣ ਦੌਰਾਨ ਦੋ ਧਿਰਾਂ ਦੀ ਝੜਪ 'ਚ ਗੁਰੂ ਘਰ ਦੇ ਸੀ.ਸੀ.ਟੀ.ਵੀ ਕੈਮਰੇ ਭੰਨਣ ਕਰਕੇ ਸਿੱਖ ਸੰਗਤਾਂ 'ਚ ਭਾਰੀ ਰੋਸ <br/>
Ad Position 24