29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਖੇਤਾਂ 'ਚ ਲੱਗੀਆਂ ਰੌਣਕਾਂ, ਝੋਨਾ ਲਾਉਣ ਲਈ ਪਹੰੁਚੇ ਪ੍ਰਵਾਸੀ

Ad Position 21
No active advertisement
ਅਜੀਤ ਡੈਸਕ 11-06-2026
ਰਾੜਾ ਸਾਹਿਬ, 10 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਝੋਨਾ ਲਾਉਣ ਦੀਆਂ ਤਰੀਕਾਂ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵਲੋਂ ਆਪਣੇ ਖੇਤਾਂ 'ਚ ਪਾਣੀ ਕੱਦੂ ਕਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ | ਜਦੋਂ ਅਜੀਤ ਦੇ ਪ੍ਰਤੀਨਿਧ ਵਲੋਂ ਰਾੜਾ ਸਾਹਿਬ ਲਾਗੇ ਦੇ ਪਿੰਡਾਂ ਦੇ ਖੇਤਾਂ 'ਚ ਦੌਰਾ ਕੀਤਾ ਤਾਂ ਕਿਸਾਨ ਰਾਜੂ ਘਲੋਟੀ ਦੇ ਖੇਤਾਂ ਵਿੱਚ ਪ੍ਰਵਾਸੀ ਝੋਨਾ ਲਗਾ ਰਹੇ ਸਨ ਅਤੇ ਖੇਤਾਂ 'ਚ ਪੂਰੀਆਂ ਰੌਣਕਾਂ ਲੱਗੀਆਂ ਦਿਖਾਈਆਂ ਦਿੱਤੀਆਂ ਕਿਉਂਕਿ ਅਪ੍ਰੈਲ ਮਹੀਨੇ 'ਚ ਕਣਕ ਦੀ ਵਾਢੀ ਤੋਂ ਬਾਅਦ ਖੇਤ ਖਾਲੀ ਪਏ ਸਨ | ਆਲੇ ਦੁਆਲੇ ਦੇਖਿਆ ਤਾਂ ਹਰ ਕੋਈ ਕਿਸਾਨ ਝੋਨਾ ਲਾਉਣ ਲਈ ਆਪਣੀ ਜ਼ਮੀਨ 'ਚ ਪਾਣੀ ਛੱਡ ਕੇ ਟਰੈਕਟਰ ਨਾਲ ਕੱਦੂ ਕਰਦਾ ਦਿਖਾਈ ਦਿੱਤਾ | ਮੌਕੇ 'ਤੇ ਮੌਜੂਦ ਇੱਕ ਕਿਸਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਾਂ ਵਾਲੀ ਲਾਈਟ ਵੀ ਪੂਰੀ ਮਿਲ ਰਹੀ ਹੈ ਜਿਸ ਨਾਲ ਸਮੇਂ ਸਿਰ ਕੱਦੂ ਕੀਤਾ ਗਿਆ ਹੈ ਅਤੇ ਝੋਨਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੇਤਾਂ 'ਚ ਉਨ੍ਹਾਂ ਵਲੋਂ ਜ਼ਿਆਦਾਤਰ ਊਸ਼ਾ ਕਿਸਮ ਦਾ ਝੋਨਾ ਲਗਾਇਆ ਜਾ ਰਿਹਾ ਹੈ | ਇਸ ਸਮੇਂ ਜਦੋਂ ਝੋਨਾ ਲਗਾ ਰਹੇ ਪ੍ਰਵਾਸੀ ਸੋਨੂੰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਪ੍ਰਵਾਸੀ ਲੋਕ ਹਰ ਰੋਜ਼ ਵੱਡੀ ਗਿਣਤੀ 'ਚ ਪੰਜਾਬ ਵਿਚ ਝੋਨਾ ਲਗਾਉਣ ਲਈ ਆ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਵ. ਸੁਰਿੰਦਰ ਕੌਰ ਜਖਵਾਲੀ ਨੂੰ ਭਾਵ ਭਿੰਨਿਆਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਇੱਕ ਹੋਰ ਵੱਡਾ ਇਤਿਹਾਸਕ ਰਿਕਾਰਡ ਦਰਜ-ਮੀਲੂ
Ad Position 24