29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰੇ-ਜਰਗੜੀ

Ad Position 21
No active advertisement
ਅਜੀਤ ਡੈਸਕ 11-06-2026
ਪਾਇਲ, 10 ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ (ਗ਼ਾਲਿਬ) ਤਹਿਸੀਲ ਪਾਇਲ ਦੀ ਮਹੀਨਾ ਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ 1984 ਵਿੱਚ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਏ ਭਿਆਨਕ ਫ਼ੌਜੀ ਹਮਲੇ ਵਿੱਚ ਸ਼ਹੀਦ ਹੋਏ ਸੈਂਕੜੇ ਸ਼ਰਧਾਲੂਆ ਸਿੰਘ ਤੇ ਸਿੰਘਣੀਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਹੈ | ਇਸ ਮੌਕੇ ਨਰਿੰਦਰ ਸਿੰਘ ਜਰਗੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਆਪ ਸਰਕਾਰ ਬਣਨ ਤੋਂ ਪਹਿਲਾਂ ਨੰਬਰਦਾਰਾਂ ਦੇ ਨਾਲ ਕਈ ਵਾਅਦੇ ਕੀਤੇ ਸਨ ਅਤੇ ਚੋਣ ਮੈਨੀਫੈਸਟੋ 'ਚ ਵੀ ਉਨ੍ਹਾਂ ਦੀਆ ਮੰਗਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਪਰ ਸਰਕਾਰ ਬਣਨ ਦੇ ਕਰੀਬ ਸਵਾ 4 ਸਾਲ ਬੀਤ ਜਾਣਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ | ਜਰਗੜੀ ਨੇ ਕਿਹਾ ਨੰਬਰਦਾਰਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਲਗਾਤਾਰ ਵੱਧ ਰਹੀ ਹੈ ਜੇਕਰ ਸਮੇਂ ਸਿਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੇ ਨੰਬਰਦਾਰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਤੇਜਵੰਤ ਸਿੰਘ ਜੱਲ੍ਹਾ ਸਰਪ੍ਰਸਤ, ਖ਼ਜ਼ਾਨਚੀ ਗੁਰਤੇਜ ਸਿੰਘ ਬਰਮਾਲੀਪੁਰ, ਸਕੱਤਰ ਅਮਨਦੀਪ ਸਿੰਘ ਮਾਜਰੀ, ਸੁਖਦੀਪ ਸਿੰਘ ਰਾੜਾ ਸਾਹਿਬ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਰਾਜਿੰਦਰ ਸਿੰਘ ਰਾਣੋ, ਅਮਰੀਕ ਸਿੰਘ ਗੁਰਦਿੱਤਪੁਰਾ, ਹਰਪ੍ਰੀਤ ਸਿੰਘ ਜਰਗ, ਸੋਹਣ ਸਿੰਘ ਅਫਜੁੱਲਾਪੁਰ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰਾ, ਦਰਸਨ ਸਿੰਘ ਜੰਡਾਲੀ, ਗੁਰਬਚਨ ਸਿੰਘ ਜੰਡਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਨਰ ਸੇਵਾ ਨਾਰਾਇਣ ਸੇਵਾ' ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ 14 ਨੂੰ ਅਗਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ 'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਵੰਡੀਆਂ
Ad Position 24