28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਲਾ ਸੰਗਮ ਨੀਲੋਂ ਪੁਲ ਨੇ ਦੀਪ ਦਿਲਬਰ ਨਾਲ ਰੂਬਰੂ ਰਚਾਇਆ

Ad Position 21
No active advertisement
ਅਜੀਤ ਡੈਸਕ 11-06-2026
ਸਮਰਾਲਾ, 10 ਜੂਨ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਜਿਸ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਪੌਣ ਪਾਣੀ ਤੇ ਧਰਤੀ ਦਾ ਅਹਿਮ ਯੋਗਦਾਨ ਹੈ, ਇਸੇ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਕਿਤਾਬਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਇਹ ਸ਼ਬਦ ਪੰਜਾਬੀ ਸਾਹਿਤ ਦੇ ਲੇਖਕ, ਪ੍ਰਕਾਸ਼ਕ ਤੇ ਸਮਾਜ ਸੇਵੀ ਦੀਪ ਦਿਲਬਰ ਨੇ ਕਲਾ ਸੰਗਮ ਨੀਲੋਂ ਪੁਲ ਦੀ ਇਕੱਤਰਤਾ ਦੌਰਾਨ ਕਹੇ | ਸੰਗਮ ਦੀ ਮਾਸਿਕ ਇਕੱਤਰਤਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ ਨੀਲੋਂ ਪੁਲ ਵਿਖੇ ਹੋਈ | ਇਸ ਮੌਕੇ ਪੰਜਾਬੀ ਸਾਹਿਤ ਦੇ ਦੀਪ ਦਿਲਬਰ ਦੇ ਨਾਲ ਰੂਬਰੂ ਕੀਤਾ ਗਿਆ | ਇਸ ਇਕੱਤਰਤਾ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕੀਤੀ | ਲੇਖਕ ਤੇ ਪ੍ਰਕਾਸ਼ਕ ਦੀਪ ਦਿਲਬਰ ਨੇ ਆਪਣੇ ਜੀਵਨ ਬਾਰੇ ਪੰਜਾਬੀ ਸਾਹਿਤ, ਪ੍ਰਕਾਸ਼ਨਾ ਸਬੰਧੀ ਉਹ ਗੱਲਾਂ ਹਾਜ਼ਰ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ | ਇਹ ਇਕੱਤਰਤਾ ਸਿੱਖਿਆ ਸ਼ਾਸਤਰੀ ਤੇ ਲੇਖਕ ਸਵਰਨ ਸਿੰਘ ਭੰਗੂ ਨੂੰ ਸਮਰਪਿਤ ਕੀਤੀ | ਉਨ੍ਹਾਂ ਦੇ ਜੀਵਨ ਬਾਰੇ ਗੱਲਬਾਤ ਕੀਤੀ | ਇਕੱਤਰਤਾ ਵਿਚ ਹਾਜ਼ਰ ਸਾਹਿਤਕਾਰਾਂ ਮਨਜੀਤ ਘਣਗਸ, ਕਰਨੈਲ ਸਿਵੀਆ, ਕਮਲਜੀਤ ਨੀਲੋਂ, ਇੰਦਰਜੀਤ ਕੌਰ ਲੋਟੇ, ਅਮਨ ਆਜ਼ਾਦ, ਜਗਦੇਵ ਮਕਸੂਦੜਾ, ਮੀਤ ਪਾਣੀਪਤ, ਗੁਰਦੀਪ ਮਹੌਣ, ਬਲਵੰਤ ਮਾਂਗਟ, ਦਲਬੀਰ ਕਲੇਰ, ਆਤਮਾ ਸਿੰਘ ਕੋਟਾਲਾ, ਜ਼ੋਰਾਵਰ ਸਿੰਘ ਪੰਛੀ, ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਅਵਤਾਰ ਉਟਾਲਾਂ, ਸੁਖਵਿੰਦਰ ਸਿੰਘ ਭਾਦਲਾ, ਅਰਵਿੰਦਰ ਸਿੰਘ ਸਵੈਚ, ਅਨਿਲ ਫ਼ਤਿਹਗੜ੍ਹ ਜੱਟਾਂ ਤੇ ਬੁੱਧ ਸਿੰਘ ਨੀਲੋਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ | ਇਸ ਮੌਕੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਨਵੇਂ ਸਾਹਿਤਕਾਰਾਂ ਨੂੰ ਅੱਗੇ ਵਧਣ ਲਈ ਇਸ ਤਰ੍ਹਾਂ ਦੇ ਰੂਬਰੂ ਕਰਨ ਦੀ ਲੋੜ ਹੈ | ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿਵੀਆ ਨੇ ਆਖਿਆ ਕਿ ਆਪਾਂ ਇੱਕ ਪਰਿਵਾਰ ਵਾਂਗ ਹਾਂ, ਸਾਨੂੰ ਆਪਣੀਆਂ ਦੁੱਖ ਤਕਲੀਫ਼ਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ | ਸਭਾ ਦੀ ਕਾਰਵਾਈ ਜਰਨਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਚਲਾਈ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮੀਟਿੰਗ ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ
Ad Position 24