ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਮਹਿੰਦਰ ਪਾਲ ਪੁੱਤਰ ਸੋਹਣ ਲਾਲ ਗੁਰੂ ਨਾਨਕ ਰਾਈਸ ਮਿਲ, ਪਿੰਡ ਰਤਨਹੇੜੀ (ਖੰਨਾ) ਨੇ ਦੱਸਿਆ ਕਿ ਉਨ੍ਹਾਂ ਦੇ ਸ਼ੈਲਰ ਦਾ ਅੱਜ ਵੀਰਵਾਰ ਨੂੰ ਤੇਜ ਹਨੇਰੀ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਰਾਈਸ ਮਿਲ ਦੀਆਂ ਪੱਕੀਆਂ ਸੀਮੈਂਟ ਲੈਟਰ ਵਾਲੀਆਂ ਛੱਤਾਂ ਟੁੱਟ ਕੇ ਗਿਰ ਗਈਆਂ ਹਨ, ਜਿਸ ਕਾਰਨ ਗੁਰੂ ਨਾਨਕ ਰਾਈਸ ਮਿਲ ਦੀ ਮਸ਼ੀਨਰੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਮਹਿੰਦਰ ਪਾਲ ਨੇ ਦੱਸਿਆ ਕਿ ਗੁਰੂ ਨਾਨਕ ਰਾਈਸ ਮਿਲ ਦਾ ਕੁਦਰਤੀ ਆਫ਼ਤ ਨਾਲ ਕਰੀਬ 5 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।
ਖੰਨਾ ਦੇ ਰਤਨਹੇੜੀ ‘ਚ ਹਨੇਰੀ ਦੇ ਕਹਿਰ ਨਾਲ ਗੁਰੂ ਨਾਨਕ ਰਾਈਸ ਮਿੱਲ ਦੀਆਂ ਲੈਂਟਰ ਵਾਲੀਆਂ ਛੱਤਾਂ ਟੁੱਟ ਕੇ ਡਿੱਗੀਆਂ
ਅਜੀਤ ਡੈਸਕ
19-06-2026