06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਬਜ਼ੀ ਵੇਚਣ ਵਾਲੇ ਸਥਾਨਕ ਵਸਨੀਕ ਹੋਰਾਂ ਲਈ ਵੀ ਬਣ ਰਹੇ ਚਾਨਣ ਮੁਨਾਰਾ

Ad Position 21
No active advertisement
ਅਜੀਤ ਡੈਸਕ 20-06-2026


ਮਾਛੀਵਾੜਾ ਸਾਹਿਬ, 19 ਜੂਨ (ਮਨੋਜ ਕੁਮਾਰ)-ਕਿਸੇ ਹਾਕਰ ਦੁਆਰਾ ਸਬਜ਼ੀ ਵੇਚ ਕੇ ਪੈਸਾ ਕਮਾਉਣਾ ਭਾਵੇਂ ਆਮ ਗੱਲ ਹੈ ਪਰ ਇਹ ਉਸ ਸਮੇਂ ਖ਼ਾਸ ਗੱਲ ਬਣ ਜਾਂਦੀ ਹੈ। ਜਦੋਂ ਪ੍ਰਵਾਸੀਆਂ ਦੇ ਦਿਨੋਂ ਦਿਨ ਵੱਧ ਰਹੇ ਮਾਹੌਲ ਵਿਚ ਸਥਾਨਕ ਪੰਜਾਬੀ ਨੌਜਵਾਨ ਆਪਣੇ ਟਰੈਕਟਰ-ਟਰਾਲੀ ਵਿਚ ਸਬਜ਼ੀ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹੋਣ। ਹਾਲਾਂਕਿ ਪੰਜਾਬੀਆਂ ਲਈ ਅਕਸਰ ਅਜਿਹੇ ਕੰਮਾਂ ਨੂੰ ਸ਼ਰਮ ਦੇ ਮਖੌਟੇ ਪਿੱਛੇ ਲੁਕਾ ਲਿਆ ਜਾਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ ਤੇ ਆਸ ਪਾਸ ਪਿੰਡਾਂ ਦੇ ਇਹ ਵਸਨੀਕ ਆਮ ਲੋਕਾਂ ਲਈ ਵੀ ਰੋਜ਼ਗਾਰ ਦੇ ਮੌਕਿਆਂ ਵਿਚ ਚਾਨਣ ਮੁਨਾਰਾ ਬਣ ਰਹੇ ਹਨ। ਮਾਛੀਵਾੜਾ ਦੇ ਦੁਸਹਿਰਾ ਮੈਦਾਨ ਦੇ ਬਾਹਰ ਇਹੋ ਨਜ਼ਾਰਾ ਬਹੁਤ ਹੀ ਵਧੀਆ ਸੰਦੇਸ਼ ਦੇ ਰਿਹਾ ਹੈ, ਜਿੱਥੇ ਕਰੀਬ 6-7 ਪੰਜਾਬੀ ਨੌਜਵਾਨ ਆਪਣੇ ਸਾਧਨਾ ਵਿੱਚ ਸਬਜ਼ੀ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਵਿਚ ਕਿਸੇ ਟਰਾਲੀ ਕੋਲ ਦੋ ਸਕੇ ਭਰਾ ਮੌਜੂਦ ਹੁੰਦੇ ਹਨ ਤੇ ਕਿਤੇ ਪਿਉ- ਪੁੱਤ ਬੇਝਿਜਕ ਇਸ ਕੰਮ ਨੂੰ ਲਗਾਤਾਰ ਕਰ ਰਹੇ ਹਨ। ਹਾਲਾਂਕਿ ਇਸ ਦੇ ਨਾਲ ਹੀ ਕੁੱਝ ਥਾਵਾਂ ‘ਤੇ ਪੰਜਾਬੀ ਨੌਜਵਾਨ ਫਾਸਟ ਫੂਡ ਦੇ ਸਟਾਲ ਲਗਾ ਕੇ ਆਪਣੀ ਰੋਟੀ ਕਮਾ ਰਹੇ ਹਨ। ਉਨ੍ਹਾਂ ਦੇ ਇਹ ਕਾਰੋਬਾਰ ਦੇਖ ਕੇ ਸਥਾਨਕ ਆਮ ਲੋਕਾਂ ਵਿਚ ਵੱਖਰੀ ਹੀ ਖ਼ੁਸ਼ੀ ਮਹਿਸੂਸ ਕੀਤੀ ਜਾਂਦੀ ਹੈ ਤੇ ਉਹ ਇਨ੍ਹਾਂ ਹਾਕਰਾਂ ਤੋਂ ਸਮਾਨ ਲੈਣ ਵਿਚ ਫਖਰ ਮਹਿਸੂਸ ਕਰਦੇ ਹਨ। ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਜਿਸ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਨੂੰ ਖੋਰਾ ਲੱਗਾ ਕਿ ਇਸ ਦੀਆਂ ਜੜਾਂ ਖੋਖਲੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਵਿਚਕਾਰ ਆਪਣੇ ਇਨ੍ਹਾਂ ਧੰਦਿਆਂ ‘ਤੇ ਮੁੜ ਸੁਰਜੀਤ ਹੋਣਾ ਇਸ ਤਰਾਂ ਲੱਗ ਰਿਹਾ, ਜਿਵੇਂ ਕਈ ਦਹਾਕੇ ਪਹਿਲਾਂ ਦਾ ਉਹ ਪੰਜਾਬ ਫਿਰ ਦਿਸਣ ਲੱਗ ਪਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੰਤਰੀ ਦੀ ਕੋਠੀ ਅੱਗੇ ਧਰਨੇ ‘ਚ ਕੱਲ੍ਹ ਭਰਾਤਰੀ ਜਥੇਬੰਦੀਆਂ ਨਾਲ ਸੰਬੰਧਿਤ ਮਜ਼ਦੂਰ ਤੇ ਸਨਅਤੀ ਮਜ਼ਦੂਰ ਵੀ ਸ਼ਾਮਿਲ ਹ... ਅਗਲੀ ਖ਼ਬਰ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ- ਇਯਾਲੀ
Ad Position 24
No active advertisement