09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਰਕਾਰੀ ਜੰਗਲਾਂ ਨੂੰ ਲੱਗ ਰਿਹਾ ਖੋਰਾ, ਮਹਿੰਗੀ ਲੱਕੜ ਹੋ ਰਹੀ ਚੋਰੀ, ਫਿਲਹਾਲ ਮੁਲਜ਼ਮ ਪੁਲਿਸ ਅੜਿੱਕੇ

Ad Position 21
No active advertisement
ਅਜੀਤ ਡੈਸਕ 21-06-2026
ਮਾਛੀਵਾੜਾ ਸਾਹਿਬ, 20 ਜੂਨ (ਮਨੋਜ ਕੁਮਾਰ/ਪੱਤਰ ਪ੍ਰੇਰਕ)-ਜੰਗਲਾਤ ਵਿਭਾਗ ਜਿਸ ਅਧੀਨ ਸੂਬੇ ਦਾ ਵਿਸ਼ਾਲ ਜੰਗਲੀ ਖੇਤਰ ਆਉਂਦਾ ਹੈ ਤੇ ਇਸੇ ਦਿਸ਼ਾ ਵਿਚ ਮਾਛੀਵਾੜਾ ਇਲਾਕੇ ਦਾ ਕਾਫੀ ਖੇਤਰ ਵੀ ਇਸ ਵਿਭਾਗ ਦੇ ਅਧੀਨ ਹੈ। ਪਰ ਪਿਛਲੇ ਕਾਫੀ ਸਮੇਂ ਦੌਰਾਨ ਇਨ੍ਹਾਂ ਖੇਤਰਾਂ ਦੇ ਜੰਗਲਾਂ ਵਿਚੋਂ ਕਿਸੇ ਨਾ ਕਿਸੇ ਬਹਾਨੇ ਵਿਚ ਲੱਕੜ ਚੋਰੀ ਹੋ ਰਹੀ ਹੈ ਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਅਜੇ ਤੱਕ ਕੋਈ ਠੋਸ ਕਾਰਵਾਈ ਫਿਲਹਾਲ ਦਿਖਾਈ ਨਹੀਂ ਦਿੱਤੀ। ਹਾਲਾਂਕਿ ਇੱਕ ਤਾਜ਼ਾ ਘਟਨਾ ਵਿਚ ਸਥਾਨਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਲੁਧਿਆਣਾ-ਕੁਹਾੜਾ ਰੋਡ ‘ਤੇ ਪੈਂਦੇ ਬਿਜਲੀ ਘਰ ਸਾਹਮਣੇ ਇੱਕ ਲੱਕੜ ਦੇ ਆਰੇ ‘ਤੇ ਜੰਗਲਾਤ ਵਿਭਾਗ ਦੀ ਲੱਦੀ ਲੱਕੜ ਨਾਲ ਭਰੀ ਟਰਾਲੀ ਖੜੀ ਹੈ। ਜਦੋਂ ਮੌਕੇ ‘ਤੇ ਛਾਪਾ ਮਾਰਿਆ ਗਿਆ ਤਾਂ ਨਾ ਸਿਰਫ਼ ਲੱਕੜ ਨਾਲ ਲੱਦੀ ਉਹ ਟਰਾਲੀ ਕਾਬੂ ਕੀਤੀ ਗਈ, ਬਲਕਿ ਆਰੇ ਅੰਦਰ ਖੜਾ ਲੱਕੜ ਨਾਲ ਲੱਦਿਆ ਇੱਕ ਹੋਰ ਟੈਂਪੂ ਵੀ ਕਾਬੂ ਕੀਤਾ ਗਿਆ। ਜਿਸ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫਿਲਹਾਲ ਆਰੇ ਦੇ ਮਾਲਕ ਗੁਰਦਰਸ਼ਨ ਨੂੰ ਕਾਬੂ ਕਰ ਕੇ ਉਸ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿਚ ਜਦੋਂ ਵਣ ਰੇਂਜ ਅਫ਼ਸਰ ਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਆਈ ਤੇਜ਼ ਹਨੇਰੀ ਝੱਖੜ ਕਰ ਕੇ ਗੜੀ ਪੁਲ ਲਾਗੇ ਵਿਭਾਗ ਦੇ ਕੁੱਝ ਦਰਖਤ ਟੁੱਟ ਗਏ ਤੇ ਵਿਭਾਗ ਦੇ ਵਣ ਗਾਰਡ ਨੇ ਉਕਤ ਆਰੇ ਵਾਲੇ ਨੂੰ ਇਹ ਲੱਕੜ ਲੱਦ ਕੇ ਸਰਕਾਰੀ ਨਰਸਰੀ ਵਿਚ ਛੱਡਣ ਲਈ ਕਿਹਾ। ਪਰ ਉਸ ਦੀ ਨੀਅਤ ਬਦਲ ਗਈ ਤੇ ਉਹ ਲੱਕੜ ਨਾਲ ਲੱਦੀ ਟਰਾਲੀ ਆਪਣੇ ਆਰੇ ਵਿਚ ਲੈ ਗਿਆ, ਜਿੱਥੋਂ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ। ਫਿਲਹਾਲ ਕੁਤਾਹੀ ਵਰਤਣ ਕਰ ਕੇ ਉਸ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਆਰੇ ਨੂੰ ਸੀਲ ਕਰ ਦਿੱਤਾ ਗਿਆ ਹੈ।.ਪਰ ਇਸ ਮਾਮਲੇ ਵਿਚ ਇੱਕ ਹੋਰ ਕਹਾਣੀ ਇਹ ਵੀ ਸੁਣਾਈ ਦਿੱਤੀ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਹੀ ਟਰਾਲੀ ਅਤੇ ਗੱਡੀ ਸਮੇਤ ਵਣ ਵਿਭਾਗ ਦੀ ਲੱਕੜ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਵਕਤ ਵੀ ਇਹੀ ਆਰੇ ਦੇ ਮਾਲਕਾਂ ਦਾ ਨਾਮ ਸਾਹਮਣੇ ਆ ਰਿਹਾ ਸੀ ਅਤੇ ਉਸ ਵਕਤ ਵੀ ਵਣ ਗਾਰਡ ਏਕਮ ਸਿੰਘ ਹੀ ਡਿਊਟੀ ‘ਤੇ ਮੌਜੂਦ ਸੀ ਪਰ ਸ਼ਾਇਦ ਉਸ ਸਮੇਂ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਾਹਨੇਵਾਲ ’ਚ �ਔਰਤਾਂ ਦੇ ਫਾਰਮ ਭਰ ਕੇ ਸ਼ਾਰਦੇ ਨੇ ਮੁਹਿੰਮ ਦੀ ਕਰਵਾਈ ਸ਼ੁ... ਅਗਲੀ ਖ਼ਬਰ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਸੇਵਾ
Ad Position 24